ਡੈਬਿਊ ਤੋਂ ਪਹਿਲਾਂ ਹੀ ਤਾਰਾ ਸੁਤਾਰੀਆ ਦਾ ਚੱਲਿਆ ਜਾਦੂ
ਏਬੀਪੀ ਸਾਂਝਾ | 27 Mar 2019 03:31 PM (IST)
ਮੁੰਬਈ: ਤਾਰਾ ਸੁਤਾਰੀਆ ਜਲਦੀ ਹੀ ਬਾਲੀਵੁੱਡ ‘ਚ ਡੈਬਿਊ ਕਰਨ ਵਾਲੀ ਹੈ। ਤਾਰਾ ‘ਸਟੂਡੈਂਟ ਆਫ ਦ ਈਅਰ-2’ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ। ਕਰਨ ਜੌਹਰ ਦੀ ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ ਜਿਸ ‘ਚ ਉਸ ਨਾਲ ਅਨੰਨਿਆ ਪਾਂਡੇ ਤੇ ਟਾਈਗਰ ਸ਼ਰੌਫ ਵੀ ਨਜ਼ਰ ਆਉਣਗੇ। ਇਸ ਦੇ ਨਾਲ ਹੀ ਤਾਰਾ ਨੂੰ ਹੋਰ ਕਈ ਫ਼ਿਲਮਾਂ ਦੇ ਆਫਰ ਵੀ ਮਿਲਣੇ ਸ਼ੁਰੂ ਹੋ ਗਏ ਹਨ। ਜੀ ਹਾਂ, ਖ਼ਬਰ ਹੈ ਕਿ ਤਾਰਾ ਸੁਤਾਰੀਆ ਜਲਦੀ ਹੀ ਸੁਨੀਲ ਸ਼ੈਟੀ ਦੇ ਬੇਟੇ ਅਹਾਨ ਸ਼ੈਟੀ ਨਾਲ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਤਾਰਾ ਦੀ ਅਗਲੀ ਫ਼ਿਲਮ 2018 ਦੀ ਤੇਲਗੂ ਫ਼ਿਲਮ ਦਾ ਹਿੰਦੀ ਰੀਮੇਕ ਹੋਵੇਗੀ। ਇਸ ਦਾ ਨਾਂ ਆਰਐਕਸ 100 ਹੈ। ਇਸ ਗੱਲ ਦਾ ਐਲਾਨ ਕੁਝ ਸਮਾਂ ਪਹਿਲਾਂ ਹੀ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਸ਼ੇਅਰ ਕਰਕੇ ਕੀਤਾ ਹੈ। ਤਾਰਾ ਦੀ ਅਗਲੀ ਫ਼ਿਲਮ ਸਸਪੈਂਸ ਨਾਲ ਭਰੀ ਲਵ ਸਟੋਰੀ ਹੋਵੇਗੀ। ਇਸ ਨੂੰ ਮਿਲਨ ਲੂਥਰੀਆ ਡਾਇਰੈਕਟ ਕਰਨਗੇ ਤੇ ਇਸ ਦਾ ਆਫੀਸ਼ੀਅਲ ਐਲਾਨ ਵੀ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਤਾਰਾ ਜਲਦੀ ਹੀ ‘ਮਰਜਾਵਾਂ’ ’ਚ ਵੀ ਨਜ਼ਰ ਆਉਣ ਵਾਲੀ ਹੈ ਜਿਸ ‘ਚ ਸਿਧਾਰਥ ਮਲਹੋਤਰਾ ਤੇ ਰਾਕੁਲ ਪ੍ਰੀਤ ਵੀ ਹਨ।