ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੀ ਫੇਮਸ ਜੋੜੀ ਸਿੰਗਰ-ਐਕਟਰ ਦਿਲਜੀਤ ਦੋਸਾਂਝ ਤੇ ਐਕਟਰਸ ਨੀਰੂ ਬਾਜਵਾ ਜਲਦੀ ਹੀ ਫ਼ਿਲਮ ‘ਛੜਾ’ ‘ਚ ਨਜ਼ਰ ਆਉਣ ਵਾਲੇ ਹਨ। ਇਸੇ ਲਈ ਦੋਵੇਂ ਸਟਾਰਸ ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਲੱਗੇ ਹੋਏ ਹਨ। ਆਪਣੀ ਫ਼ਿਲਮ ਦੇ ਪ੍ਰਮੋਸ਼ਨ ਨਾਲ ਜੁੜੀ ਵੀਡੀਓ ਦਿਲਜੀਤ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇਸ ‘ਚ ਨੀਰੂ ਬਾਜਵਾ ਗਿੱਧਾ ਪਾਉਂਦੀ ਨਜ਼ਰ ਆ ਰਹੀ ਹੈ।

ਨੀਰੂ ਦੇ ਗਿੱਧਾ ਪਾਉੁਂਦੀ ਦੀ ਵੀਡੀਓ ਨੂੰ ਦਿਲਜੀਤ ਨੇ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਓਏ ਹੋਏ ਹੋਏ,,, ਕੀ ਕੀ ਕਰਨਾ ਪੈਂਦਾ ਹੈ, ਫ਼ਿਲਮ ਨੂੰ ਪ੍ਰਮੋਟ ਕਰਨ ਲਈ। ਕਵੀਨ ਨੀਰੂ ਬਾਜਵਾ।” ਵੀਡੀਓ ‘ਚ ਨੀਰੂ ਵੈਸਟਰਨ ਡ੍ਰੈੱਸ ਰੈਡ ਟੌਪ ਤੇ ਵ੍ਹਾਈਟ ਸਕਰਟ ‘ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਸ ਦੇ ਖੁੱਲ੍ਹੇ ਸਟ੍ਰੇਟ ਵਾਲ ਲੁੱਕ ਫੈਨਸ ਦਾ ਦਿਲ ਜਿੱਤ ਰਿਹਾ ਹੈ।


ਦਿਲਜੀਤ ਤੇ ਨੀਰੂ ਦੀ ਜੋੜੀ ਨੂੰ ਫੈਨਸ ਨੇ ਹਮੇਸ਼ਾ ਪਸੰਦ ਕੀਤਾ ਹੈ। ਦੋਵਾਂ ਦੀ ਜੋੜੀ ਲੰਬੇ ਸਮੇਂ ਬਾਅਦ ਸਕਰੀਨ ‘ਤੇ ਨਜ਼ਰ ਆ ਰਹੀ ਹੈ। ਫ਼ਿਲਮ ‘ਛੜਾ’ 21 ਜੂਨ ਨੂੰ ਰਿਲੀਜ਼ ਹੋ ਰਹੀ ਹੈ ਜਿਸ ਦਾ ਟ੍ਰੇਲਰ ਤੇ ਗਾਣੇ ਲੋਕਾਂ ਨੂੰ ਖੂਬ ਪਸੰਦ ਆ ਰਹੇ ਹਨ।