ਉੁੱਥੇ ਹੀ ਫਿਲਮ ਟਰੇਡ ਐਨਾਲਿਸਟਸ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਫਿਲਮ ਬੌਕਸ ਆਫਿਸ 'ਤੇ ਹੋਰ ਵੀ ਵਧੀਆ ਪਰਫੋਰਮ ਕਰ ਸਕਦੀ ਹੈ। ਬਾਲੀਵੁੱਡ ਫਿਲਮ ਸਮੀਖਿਅਕ ਤੇ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟਰ 'ਤੇ ਟਵੀਟ ਕਰਦਿਆਂ ਫਿਲਮ ਦੇ ਪਹਿਲੇ ਦਿਨ ਦੇ ਬੌਕਸ ਆਫਿਸ ਕਲੈਕਸ਼ਨ ਨੂੰ ਸਾਂਝਾ ਕੀਤਾ।
ਉੱਥੇ ਹੀ ਤਾਪਸੀ ਪੰਨੂ ਨੇ ਵੀ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ। ਦਸ ਦਈਏ ਕਿ ਫਿਲਮ ਦਾ ਸੋਸ਼ਲ਼ ਮੀਡੀਆ 'ਤੇ ਜੰਮ ਕੇ ਵਿਰੋਧ ਹੋ ਰਿਹਾ ਸੀ। ਇਸ ਦੇ ਪਿੱਛੇ ਮੁੱਖ ਕਾਰਨ ਮੁੰਬਈ 'ਚ ਹੋਈ ਐਂਟੀ-ਸੀਏਏ ਰੈਲੀ 'ਚ ਤਾਪਸੀ ਪੰਨੂ ਦਾ ਸ਼ਾਮਿਲ ਹੋਣਾ ਦੱਸਿਆ ਜਾ ਰਿਹਾ ਹੈ।