ਪ੍ਰਯਾਗਰਾਜ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਪ੍ਰਯਾਗਰਾਜ ਦੇ ਪਰੇਡ ਮੈਦਾਨ ਤੋਂ 26,791 ਦਿਵਿਆਂਗਾਂ ਅਤੇ ਬਜ਼ੁਰਗਾਂ ਨੂੰ ਸਹਾਇਤਾ ਉਪਕਰਣਾਂ ਦੇ ਰਿਕਾਰਡ ਵੰਡੇ। ਇਸ ਸਮੇਂ ਦੌਰਾਨ ਤਿੰਨ ਰਿਕਾਰਡ ਬਣਾਏ । ਪਹਿਲਾ ਵਿਸ਼ਵ ਰਿਕਾਰਡ ਹੈਂਡ ਆਪ੍ਰੇਟਿਡ ਟਰਾਈ ਸਾਈਕਲ ਦੀ ਸਭ ਤੋਂ ਵੱਡੀ ਪਰੇਡ ਦਾ ਹੈ। ਇਸ ਪਰੇਡ 'ਚ 300 ਟ੍ਰਾਈ-ਸਾਈਕਲਾਂ ਦੀ ਪਰੇਡ ਕਰਵਾਈ ਗਈ, ਜੋ ਇੱਕ ਵਿਸ਼ਵ ਰਿਕਾਰਡ ਹੈ।
ਦੂਜਾ ਵਿਸ਼ਵ ਰਿਕਾਰਡ ਪ੍ਰਧਾਨਮੰਤਰੀ ਦੀ ਹਾਜ਼ਰੀ ਵਿਚ ਇੱਕ ਘੰਟੇ 'ਚ ਸਭ ਤੋਂ ਵੱਧ ਅਪਾਹਜ ਲੋਕਾਂ ਨੂੰ ਹੈਂਡ ਆਪ੍ਰੇਟਿਡ ਟ੍ਰਾਈ ਸਾਈਕਲ ਸਪੁਰਦਗੀ ਦਾ ਬਣਾਇਆ ਗਿ। ਪੀਐਮ ਮੋਦੀ ਨੇ ਇੱਕ ਘੰਟੇ 'ਚ 600 ਟ੍ਰਾਈ ਸਾਈਕਲ ਵੰਡ ਦਾ ਰਿਕਾਰਡ ਬਣਾਇਆ। ਤੀਸਰਾ ਵਿਸ਼ਵ ਰਿਕਾਰਡ ਵਹੀਲਚੇਅਰ ਦੀ ਸਭ ਤੋਂ ਲੰਬੀ ਲਾਈਨ ਦਾ ਹੈ, ਜਿਸ 'ਚ 400 ਵਹੀਲਚੇਅਰਸ ਨੂੰ ਇੱਕ ਲਾਈਨ ਵਿਚ ਦੋ ਕਿਲੋਮੀਟਰ ਚਲਾਈਆਂ ਗਈਆ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਚਾਹੇ ਇਹ ਬਜ਼ੁਰਗ ਨਾਗਰਿਕ, ਅਪਾਹਜ, ਆਦਿਵਾਸੀ, ਦਲਿਤ-ਪੀੜਤ, ਕੋਈ ਵੀ ਹੋਵੇ ਸਾਰੇ 130 ਕਰੋੜ ਭਾਰਤੀਆਂ ਦੇ ਹਿੱਤਾਂ ਦੀ ਰੱਖਿਆ ਕਰਨਾ, ਉਨ੍ਹਾਂ ਦੀ ਸੇਵਾ ਕਰਨਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਇਸ ਸਰਕਾਰ ਨੇ ਅਪਾਹਜਾਂ ਦੇ ਦੁੱਖ ਨੂੰ ਸਮਝ ਕੇ ਜਿਸ ਤਰੀਕੇ ਨਾਲ ਕੰਮ ਕੀਤਾ ਹੈ, ਅਜਿਹਾ ਪਹਿਲਾਂ ਕਦੇ ਨਹੀਂ ਕੀਤਾ ਗਿਆ ਸੀ।"
ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਸਾਡੀ ਸਰਕਾਰ ਨੇ 900 ਕਰੋੜ ਰੁਪਏ ਤੋਂ ਵੱਧ ਦੇ ਸਾਮਾਨ ਦੀ ਵੰਡ ਕੀਤੀ ਹੈ। ਇਸਦਾ ਅਰਥ ਹੈ ਕਿ ਤਕਰੀਬਨ ਢਾਈ ਗੁਣਾਂ ਵਧੇਰੇ।" ਯੋਜਨਾਵਾਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਐਨਡੀਏ ਸਰਕਾਰ ਦੀ ਤਾਰੀਫ ਕੀਤੀ। ਮੋਦੀ ਨੇ ਕਿਹਾ ਕਿ ਇਹ ਸਾਡੀ ਸਰਕਾਰ ਹੈ ਜਿਸ ਨੇ 'ਸੁਗਮਿਆ ਭਾਰਤ ਮੁਹਿੰਮ' ਚਲਾ ਕੇ ਦੇਸ਼ ਭਰ ਦੀਆਂ ਵੱਡੀਆਂ ਸਰਕਾਰੀ ਇਮਾਰਤਾਂ ਨੂੰ ਵੱਖਰੇ-ਵੱਖਰੇ ਲੋਕਾਂ ਲਈ ਪਹੁੰਚਯੋਗ ਬਣਾਉਣ ਦਾ ਟੀਚਾ ਲਿਆ।
ਪ੍ਰਯਾਗਰਾਜ 'ਚ ਆਪਣੀ ਹੀ ਸਰਕਾਰ ਦੀ ਤਾਰੀਫ ਕਰਦੇ ਨਹੀਂ ਥੱਕੇ ਮੋਦੀ, ਇਸ ਦੇ ਨਾਲ ਹੀ ਬਣਾਏ ਤਿੰਨ ਰਿਕਾਰਡ, ਜਾਣੋ ਕੀ
ਏਬੀਪੀ ਸਾਂਝਾ
Updated at:
29 Feb 2020 03:42 PM (IST)
ਪੀਐਮ ਮੋਦੀ ਨੇ ਐਨਡੀਏ ਸਰਕਾਰ ਦੀ ਤਾਰੀਫ ਕਰਦੇ ਹੋਏ, ਕਿਹਾ ਕਿ ਇਹ ਸਾਡੀ ਸਰਕਾਰ ਹੈ ਜਿਸ ਨੇ 'ਸੁਗਮਿਆ ਭਾਰਤ ਮੁਹਿੰਮ' ਚਲਾ ਕੇ ਦੇਸ਼ ਭਰ ਦੀਆਂ ਵੱਡੀਆਂ ਸਰਕਾਰੀ ਇਮਾਰਤਾਂ ਨੂੰ ਵੱਖਰੇ-ਵੱਖਰੇ ਲੋਕਾਂ ਲਈ ਪਹੁੰਚਯੋਗ ਬਣਾਉਣ ਦਾ ਟੀਚਾ ਲਿਆ।
- - - - - - - - - Advertisement - - - - - - - - -