ਚੰਡੀਗੜ੍ਹ: ਕਾਂਗਰਸੀ ਐਮਪੀ ਰਵਨੀਤ ਬਿੱਟੂ ਵੱਲੋਂ ਦਿਲਜੀਤ ਦੋਸਾਂਝ ਤੇ ਜੈਜ਼ੀ ਬੀ ਦੇ ਗੀਤਾਂ ਉੱਪਰ ਸਵਾਲ ਚੁੱਕੇ ਜਾਣ ਮਗਰੋਂ ਅਦਾਕਾਰ ਦੀਪ ਸਿੱਧੂ ਨੇ ਕਾਂਗਰਸੀ ਲੀਡਰ ਨੂੰ ਜਵਾਬ ਦਿੱਤਾ ਹੈ। ਦਿਲਜੀਤ ਦੋਸਾਂਝ ਤੇ ਜੈਜ਼ੀ ਬੀ ਦੇ ਹਕ਼ 'ਚ ਅਦਾਕਾਰ ਦੀਪ ਸਿੱਧੂ ਲਾਈਵ ਹੋ ਕੇ ਬੋਲੇ। ਦੀਪ ਸਿੱਧੂ ਨੇ ਕਿਹਾ ਇਨ੍ਹਾਂ ਗੱਲਾਂ ਨੂੰ ਮੁਦਾ ਨਾ ਬਣਾਇਆ ਜਾਵੇ। ਮੁੱਦਿਆਂ ਲਈ ਸਮਾਜ 'ਚ ਹੋਰ ਬਹੁਤ ਕੁਝ ਪਿਆ।
ਮਿਊਜ਼ਿਕ ਸੈਂਸੇਸ਼ਨ ਬੀ ਪ੍ਰਾਕ ਜਲਦ ਬਣਨਗੇ ਪਾਪਾ
ਦੱਸ ਦਈਏ ਕਿ ਕਾਂਗਰਸੀ ਐਮਪੀ ਰਵਨੀਤ ਬਿੱਟੂ ਨੇ ਦਿਲਜੀਤ ਦੋਸਾਂਝ ਵੱਲੋਂ ਗਾਏ ਗੀਤ 'ਰੰਗਰੂਟ' ਨੂੰ ਲੈ ਕੇ ਦਿਲਜੀਤ ਖਿਲਾਫ ਸਵਾਲ ਚੱਕੇ ਸੀ। ਦਿਲਜੀਤ ਨੇ ਆਪਣੀ ਫਿਲਮ 'ਪੰਜਾਬ 1984' ਦੇ ਗੀਤ 'ਰੰਗਰੂਟ' ਨੂੰ ਦੁਬਾਰਾ ਗਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਇਸ 'ਤੇ ਰਵਨੀਤ ਬਿੱਟੂ ਨੇ ਇਤਰਾਜ਼ ਕਰਕੇ ਸੋਸ਼ਲ ਮੀਡੀਆ 'ਤੇ ਹੀ ਦਿਲਜੀਤ ਖਿਲਾਫ ਪੋਸਟ ਪਾਈ।
ਯੁਵਰਾਜ ਹੰਸ ਨੇ ਪੁੱਤਰ ਦੀ ਪਹਿਲੀ ਤਸਵੀਰ ਕੀਤੀ ਸਾਂਝੀ
ਇਸ ਦੇ ਜਵਾਬ 'ਚ ਦਿਲਜੀਤ ਦੋਸਾਂਝ ਨੇ ਆਪਣੀ ਵੀਡੀਓ ਸ਼ੇਅਰ ਕਰਦੇ ਲਿਖਿਆ ਕਿ ਜਿਸ ਗਾਣੇ ਬਾਰੇ ਮੁੱਦਾ ਬਣਾਇਆ ਜਾ ਰਿਹਾ ਹੈ, ਉਹ ਫਿਲਮ 2014 'ਚ ਸੈਂਸਰ ਬੋਰਡ ਤੋਂ ਪਾਸ ਹੈ। ਦਲਜੀਤ ਦਾ ਕਹਿਣਾ ਸੀ ਕਿ ਮੇਰੀ ਸਮਝ ਤੋਂ ਬਾਹਰ ਹੈ ਇੱਕ ਇਹ ਸਭ ਕਿਉਂ ਹੋ ਰਿਹਾ ਹੈ। ਬਿੱਟੂ ਨੇ ਜੈਜ਼ੀ ਬੀ ਦੇ ਨਵੇਂ ਰਿਲੀਜ਼ ਹੋਏ ਧਾਰਮਿਕ ਗੀਤ 'ਪੁੱਤ ਸਰਦਾਰਾਂ ਦੇ' 'ਤੇ ਵੀ ਸਵਾਲ ਚੁੱਕੇ।
ਦਲਜੀਤ ਦੋਸਾਂਝ ਤੇ ਜੈਜ਼ੀ ਬੀ ਦੇ ਹੱਕ 'ਚ ਆਇਆ ਇਹ ਅਦਾਕਾਰ
ਏਬੀਪੀ ਸਾਂਝਾ
Updated at:
24 Jun 2020 03:37 PM (IST)
ਕਾਂਗਰਸੀ ਐਮਪੀ ਰਵਨੀਤ ਬਿੱਟੂ ਵੱਲੋਂ ਦਿਲਜੀਤ ਦੋਸਾਂਝ ਤੇ ਜੈਜ਼ੀ ਬੀ ਦੇ ਗੀਤਾਂ ਉੱਪਰ ਸਵਾਲ ਚੁੱਕੇ ਜਾਣ ਮਗਰੋਂ ਅਦਾਕਾਰ ਦੀਪ ਸਿੱਧੂ ਨੇ ਕਾਂਗਰਸੀ ਲੀਡਰ ਨੂੰ ਜਵਾਬ ਦਿੱਤਾ ਹੈ। ਦਿਲਜੀਤ ਦੋਸਾਂਝ ਤੇ ਜੈਜ਼ੀ ਬੀ ਦੇ ਹਕ਼ 'ਚ ਅਦਾਕਾਰ ਦੀਪ ਸਿੱਧੂ ਲਾਈਵ ਹੋ ਕੇ ਬੋਲੇ।
- - - - - - - - - Advertisement - - - - - - - - -