ਕਾਮੇਡੀਅਨ ਜਸਵਿੰਦਰ ਭੱਲਾ ਜਿਹੜੇ ਹਮੇਸ਼ਾ ਕਹਿੰਦੇ ਹਨ "ਗੰਦੀ ਔਲਾਦ ਨਾ ਮਜ਼ਾ ਨਾ ਸਵਾਦ" ਹੁਣ ਜਸਵਿੰਦਰ ਭੱਲਾ ਇਕ ਹੋਰ ਪੱਕਾ ਡਾਇਲਾਗ ਮਾਰਦੇ ਨਜ਼ਰ ਆਉਣਗੇ। "ਜਿੰਨੇ ਜੰਮੇ ਸਾਰੇ ਨਿਕੱਮੇ" ਇਸ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਕੋਵਿਡ ਕਰਕੇ ਰੁਕੀ ਹਰ ਫਿਲਮ ਨੇ ਹੁਣ ਰਫਤਾਰ ਫੜ ਲਈ ਹੈ। ਪੰਜਾਬੀ ਫਿਲਮ 'ਜਿੰਨੇ ਜੰਮੇ ਸਾਰੇ ਨਿਕੰਮੇ' ਸਿਨੇਮਾ ਘਰਾਂ 'ਚ ਨਹੀਂ ਬਲਕਿ ott ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। Ott ਪਲੇਟਫਾਰਮ Zee5 ਉੱਪਰ ਇਹ ਫਿਲਮ 14 ਅਕਤੂਬਰ ਨੂੰ ਪ੍ਰੀਮਿਅਰ ਹੋਣ ਜਾ ਰਹੀ ਹੈ। 


 


ਇਹ ਫਿਲਮ ਪਹਿਲਾ 22 ਅਕਤੂਬਰ 2021 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਸੀ। ਪਰ ਮੇਕਰਸ ਵਲੋਂ ਇਸ ਫਿਲਮ ਨੂੰ ਸਿਧੇ Ott 'ਤੇ ਭੇਜਣ ਦਾ ਫੈਸਲਾ ਲਿਆ ਗਿਆ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ ਜਦ ਕੋਈ ਪੰਜਾਬੀ ਫਿਲਮ ਸਿੱਧੇ ਹੀ Ott ਪਲੇਟਫਾਰਮ 'ਤੇ ਰਿਲੀਜ਼ ਹੋ ਰਹੀ ਹੈ। ਇਸ ਤੋਂ ਪਹਿਲਾਂ ਕੋਈ ਵੀ ਪੰਜਾਬੀ ਫ਼ਿਲਮ ਸਿੱਧੀ Ott ਵੱਲ ਨਹੀਂ ਗਈ।


 



 


ਰੀਲ ਲਾਈਫ 'ਚ ਇਕ ਵਾਰ ਫਿਰ ਜਸਵਿੰਦਰ ਭੱਲਾ ਆਪਣੇ ਬੇਟੇ ਪੁਖਰਾਜ ਭੱਲਾ ਨਾਲ ਬਾਪ ਬੇਟੇ ਦਾ ਕਿਰਦਾਰ ਕਰਨਗੇ। "ਜਿੰਨੇ ਜੰਮੇ ਸਾਰੇ ਨਿਕੱਮੇ" ਦੇ ਨਾਲ 4 ਜਵਾਕਾ ਤੇ ਉਨ੍ਹਾਂ ਦੇ ਮਾਂ ਬਾਪ ਦੀ ਕਹਾਣੀ ਹੈ ਇਹ ਫਿਲਮ। ਫਿਲਮ 'ਚ ਕਾਮੇਡੀ ਦਾ ਤੜਕਾ ਡਬਲ ਕਰਨ ਲਈ ਬਿੰਨੂ ਢਿੱਲੋਂ ਵੀ ਸ਼ਾਮਿਲ ਹੋਣਗੇ। ਇਸ ਫਿਲਮ 'ਚ ਜਸਵਿੰਦਰ ਭੱਲਾ ਦੇ ਆਪੋਜ਼ਿਟ ਬੇਹਤਰੀਨ ਅਦਾਕਾਰਾ ਸੀਮਾ ਕੌਸ਼ਲ ਹੈ। 


 


ਇਸ ਫਿਲਮ 'ਚ ਹਾਸਿਆਂ ਦੀ ਤੇ ਠਾਹਕੀਆਂ ਦੀ ਕੋਈ ਕਮੀ ਨਹੀਂ ਹੋਵੇਗੀ ਕਿਉਕਿ ਫਿਲਮ ਦੀ ਕਹਾਣੀ ਤੇ ਡਾਇਲਾਗ ਦੀ ਜਿੰਮੇਵਾਰੀ ਨਰੇਸ਼ ਕਥੂਰੀਆ ਨੇ ਸਾਂਭੀ ਹੋਈ ਹੈ। ਇਸਦੇ ਨਾਲ ਇਹ ਵੀ ਦਸ ਦੇਈਏ ਕਿ ਬੋਲੀਵੁਡ ਵਾਲੇ ਵੀ ਹੁਣ ਪੰਜਾਬੀ ਫ਼ਿਲਮਾਂ ਵੱਲ ਦਿਲਚਸਪੀ ਦਿਖਾ ਰਹੇ ਹਨ। ਹੈਰੀ ਬਵੇਜਾ ਦੀ ਕੰਪਨੀ ਬਵੇਜਾ ਮੂਵੀਜ਼ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੀ ਹੈ ਤੇ ਫਿਲਮ ਦੇ ਡਾਇਰੈਕਟਰ ਕੇਨੀ ਛਾਬੜਾ ਵੀ ਹਿੰਦੀ ਸਿਨੇਮਾ ਦੇ ਡਾਇਰੈਕਟਰ ਹਨ। ਇਹ ਫਿਲਮ ਬਿਲਕੁਲ ਬਣ ਕੇ ਤਿਆਰ ਹੈ ਤੇ ਆਪਣੀ ਰਿਲੀਜ਼ਿੰਗ 'ਤੇ ਧਮਾਲਾਂ ਪਾਉਣ ਨੂੰ ਵੀ ਤਿਆਰ ਹੈ।