ਫੈਡਰਲ ਚੋਣਾਂ 'ਚ ਹਾਰ ਮਿਲਣ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਏਰੀਨ ਓ ਟੂਲ ਨੂੰ ਕੌਕਸ ਦਾ ਸਾਹਮਣਾ ਕਰਨਾ ਪਿਆ ਹੈ। ਕੰਜ਼ਰਵੇਟਿਵ ਲੀਡਰ ਏਰਿਨ ਓ ਟੂਲ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੇ ਉਨ੍ਹਾਂ ਨੂੰ ਕੌਕਸ ਲੀਡਰਸ਼ਿਪ ਸਮੀਖਿਆ ਵਿੱਚੋਂ ਲੰਘਣ ਲਈ ਮਜਬੂਰ ਕੀਤਾ ਜਾਂਦਾ ਤਾਂ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਦਾ ਲੀਡਰ ਵਜੋਂ ਬਣੇ ਰਹਿਣ ਲਈ ਲੋੜੀਂਦਾ ਸਮਰਥਨ ਪ੍ਰਾਪਤ ਹੈ।

 

ਫੈਡਰਲ ਚੋਣਾਂ 'ਚ ਕੰਜ਼ਰਵੇਟਿਵ ਪਾਰਟੀ ਦੀ ਹਾਰ ਲਈ ਏਰੀਨ ਏ ਟੂਲ ਨੇ ਖੁਦ ਨੂੰ ਜ਼ਿੰਮੇਵਾਰ ਮੰਨਿਆ। ਨਤੀਜਿਆਂ 'ਤੇ ਚਰਚਾ ਕਰਨ ਲਈ ਕੌਕਸ ਮੀਟਿੰਗ ਲਈ ਕੰਜ਼ਰਵੇਟਿਵ ਸਾਂਸਦ ਓਟਾਵਾ 'ਚ ਇਕੱਠੇ ਹੋਏ ਸਨ। ਇਸ ਦੌਰਾਨ ਕੁਝ ਸਾਂਸਦ ਮੈਂਬਰਾਂ ਨੇ ਟੂਲ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ, ਕਈਆਂ ਨੇ ਹਿਮਾਇਤ ਵੀ ਕੀਤੀ। ਮਿਡ ਟਰਮ ਇਲੈਕਸ਼ਨ 'ਚ ਲਿਬਰਲ ਪਾਰਟੀ ਦੀ ਜਿੱਤ ਹੋਈ ਤੇ ਕੰਜ਼ਰਵੇਟਿਵ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਰ ਕੋਈ ਵੀ ਪਾਰਟੀ ਪੂਰਨ ਬਹੁਮਤ ਹਾਸਲ ਨਾ ਕਰ ਸਕੀ। 

 

2021: ਕੈਨੇਡਾ ਦੇ ਚੋਣ ਨਤੀਜੇ, ਕੁੱਲ ਸੀਟਾਂ 338 

ਲਿਬਰਲ ਪਾਰਟੀ 159
ਕੰਜ਼ਰਵੇਟਿਵ ਪਾਰਟੀ 119
ਬਲੌਕ ਕਿਊਬੀਕੌਸ ਪਾਰਟੀ 33
NDP 25
ਗਰੀਨ ਪਾਰਟੀ 2

 

ਮੱਧਕਾਲੀ ਚੋਣਾਂ 'ਚ ਸਭ ਤੋਂ ਵੱਡੀ ਪਾਰਟੀ ਬਣਕੇ ਉਭਰੀ ਲਿਬਰਲ ਨੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ ਹੈ। ਲਿਬਰਲ ਲੀਡਰ ਨੇ ਗਵਰਨਰ ਜਨਰਲ ਕੋਲ ਘੱਟ ਗਿਣਤੀ ਸਰਕਾਰ ਲਈ ਆਪਣਾ ਦਾਅਵਾ ਪੇਸ਼ ਕਰਦਿਆਂ ਪੱਖ ਰੱਖਿਆ। ਟਰੂਡੋ ਨੇ ਕਿਹਾ ਕਿ ਸਰਕਾਰ 'ਚ ਉਪ ਪ੍ਰਧਾਨ ਮੰਤਰੀ ਅਤੇ ਫਾਇਨਾਂਸ ਮਨਿਸਟਰ ਮੁੜ ਕ੍ਰਿਸਟਿਆ ਫ੍ਰੀਲੈਂਡ ਹੀ ਹੋਣਗੇ। 

 

ਟਰੂਡੋ ਨੇ ਦਾਅਵਾ ਕੀਤਾ ਕਿ ਨਵੀਂ ਕੈਬਨਿਟ ਅਕਤੂਬਰ ਮਹੀਨੇ 'ਚ ਰਸਮੀ ਤੌਰ 'ਤੇ ਸਹੁੰ ਚੁੱਕੇਗੀ ਅਤੇ ਫੌਲ ਸੀਜ਼ਨ ਸਤੰਬਰ ਤੋਂ ਨਵੰਬਰ ਦੇ ਅੰਤ ਤੋਂ ਪਹਿਲਾਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਵੇਗਾ। ਜਸਟਿਨ ਟਰੂਡੋ ਸਰਕਾਰ ਬਣਾਉਣਗੇ, ਜਗਮੀਤ ਸਿੰਘ ਸਮਰਥਨ ਦੇਣਗੇ। ਅਜਿਹੇ 'ਚ ਵੇਖਣਾ ਹੋਵੇਗਾ ਫਿਰ ਜਗਮੀਤ ਸਿੰਘ ਦੀ ਟਰੂਡੋ ਸਰਕਾਰ ਵਿੱਚ ਕੀ ਭੂਮਿਕਾ ਰਹਿੰਦੀ ਹੈ।