ਕਿੰਗ ਖ਼ਾਨ ਦੇ ਫੈਨਸ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ‘ਜ਼ੀਰੋ’ ਫ਼ਿਲਮ ਦਾ ਪਹਿਲਾ ਗਾਣਾ ‘ਮੇਰੇ ਨਾਮ ਤੂ’ ਰਿਲੀਜ਼ ਹੋ ਗਿਆ ਹੈ ਜਿਸ ਨੂੰ ਦੇਖਣ ਤੋਂ ਬਾਅਦ ਇੱਕ ਵਾਰ ਫੇਰ ਸਾਫ ਹੋ ਗਿਆ ਹੈ ਕਿ ਸ਼ਾਹਰੁਖ ਨੂੰ ਰੋਮਾਂਸ ਦਾ ਬਾਦਸ਼ਾਹ ਐਂਵੇ ਹੀ ਨਹੀਂ ਕਿਹਾ ਜਾਂਦਾ। ਕੁਝ ਤਾਂ ਚਾਰਮ ਹੈ ਇਸ ਸਟਾਰ ‘ਚ ਜੋ ਹਰ ਕਿਸੇ ਦੇ ਦਿਲ ‘ਚ ਪਿਆਰ ਦੀ ਤਰੰਗ ਛੇੜ ਜਾਂਦਾ ਹੈ।
ਗਾਣੇ ਨੂੰ ਸ਼ਾਹਰੁਖ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ ਜਿਸ ਨੂੰ ਅਭੈ ਜੋਧਪੁਕਾਰ ਨੇ ਆਪਣੀ ਆਵਾਜ਼ ਨਾਲ ਸਾਇਆ ਹੈ, ਜਦਕਿ ਗਾਣੇ ਦੇ ਬੋਲ ਇਰਸ਼ਾਦ ਕਮਲੀ ਨੇ ਲਿਖੇ ਹਨ। ਇਸ ਰੋਮਾਂਟਿਕ ਗਾਣੇ ਨੂੰ ਮਿਊਜ਼ਿਕ ਨਾਲ ਸਵਾਰਿਆ ਹੈ ਅਤੁਲ-ਅਜੇ ਨੇ।