ਕਰਨ ਔਜਲਾ ਇੰਨੀ ਦਿੰਨੀ ਆਪਣੀ ਐਲਬਮ ਦੇ ਨਾਲ ਸਭ ਨੂੰ ਇੰਟਰਟੈਨ ਕਰ ਰਹੇ ਹਨ। ਐਲਬਮ ਦਾ ਕ੍ਰੇਜ਼ ਹੋਰ ਵਧਾਉਣ ਲਈ ਕਰਨ ਐਲਬਮ ਦੇ ਗਾਣੇ ਦੀਆਂ ਵੀਡਿਓਜ਼ ਨੂੰ ਵੀ ਬੈਕ ਟੁ ਬੈਕ ਰਿਲੀਜ਼ ਕਰ ਰਹੇ ਹਨ। ਹੁਣ ਕਰਨ ਨੇ ਐਲਬਮ ਦੇ ਗੀਤ 'ਅੱਡੀ ਸੁੰਨੀ' ਦੇ ਆਫੀਸ਼ੀਅਲ ਵੀਡੀਓ ਦੀ ਅਨਾਊਸਮੈਂਟ ਕਰ ਦਿੱਤੀ ਹੈ। ਇਹ ਗੀਤ ਐਲਬਮ ਦੇ ਸਭ ਤੋਂ ਪਿਆਰੇ ਗਾਣਿਆਂ ਵਿੱਚੋਂ ਇੱਕ ਹੈ। ਕਰਨ ਨੇ ਇਸ ਗਾਣੇ ਦਾ ਇਕ ਪੋਸਟਰ ਸ਼ੇਅਰ ਕੀਤਾ ਹੈ। ਗੀਤ 'ਅੱਡੀ ਸੁੰਨੀ' ਦੇ ਵੀਡੀਓ ਨੂੰ 30 ਸਤੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਵਿੱਚ ਕਰਨ ਔਜਲਾ ਦੇ ਨਾਲ ਅਨਿਕਾ ਜੁਲਫੀਕਾਰ ਨਜ਼ਰ ਆਵੇਗੀ।


 


'tru skool' ਵਲੋਂ ਇਸ ਐਲਬਮ ਦਾ ਸਾਰਾ ਮਿਊਜ਼ਿਕ ਤਿਆਰ ਕੀਤਾ ਗਿਆ ਹੈ। 30 ਤਰੀਕ ਨੂੰ ਰਿਲੀਜ਼ ਹੋਣ ਵਾਲੇ ਗੀਤ ਨੂੰ ਰੂਪਨ ਬਲ ਨੇ ਡਾਇਰੈਕਟ ਕੀਤਾ ਹੈ। ਕਰਨ ਔਜਲਾ ਨੇ ਖੁਦ ਇਸ ਗੀਤ ਨੂੰ ਆਪਣੇ ਪਸੰਦੀਦਾ ਗੀਤਾਂ ਵਿੱਚੋਂ ਇੱਕ ਦੱਸਿਆ ਹੈ। ਕਰਨ ਦਾ ਕਹਿਣਾ ਹੈ ਇਸ ਗਾਣੇ ਦੇ ਬੋਲ, ਮਿਊਜ਼ਿਕ ਅਤੇ ਵੀਡੀਓ ਮੇਰੇ ਲਈ ਕਾਫੀ ਖਾਸ ਹੈ।


 


ਕਰਨ ਔਜਲਾ ਦੀ ਐਲਬਮ ਦਾ ਇਹ ਚੌਥਾ ਗੀਤ ਹੈ ਜਿਸਦੀ ਵੀਡੀਓ ਰਿਲੀਜ਼ ਹੋ ਰਹੀ ਹੈ। ਇਸ ਤੋਂ ਪਹਿਲਾ ਕਰਨ 3 ਗਾਣਿਆਂ ਦੀ ਵੀਡੀਓ ਨੂੰ ਰਿਲੀਜ਼ ਕਰ ਚੁੱਕੇ ਹਨ, ਜਿੰਨਾ ਨੂੰ ਕਰਨ ਦੇ ਫੈਨਜ਼ ਵਲੋਂ ਵੱਡਾ ਰਿਸਪੌਂਸ ਮਿਲਿਆ। ਇਸ ਗਾਣੇ ਦੀ ਰਿਲੀਜ਼ ਡੇਟ ਅਨਾਊਂਸ ਕਰਕੇ ਤੇ ਗਾਣੇ ਦਾ ਪੋਸਟਰ ਸ਼ੇਅਰ ਕਰਕੇ ਕਰਨ ਨੇ ਆਪਣੇ ਫੈਨਜ਼ ਦੀ ਐਕਸਾਈਟਮੈਂਟ ਹੋਰ ਵਧਾਈ ਹੈ। 


 


ਪਿਛਲੇ ਦਿਨੀਂ ਪੰਜਾਬੀ ਗਾਇਕ ਕਰਨ ਔਜਲਾ ਤੇ ਹਰਜੀਤ ਹਰਮਨ ਦੇ ਗਾਣੇ ‘ਸ਼ਰਾਬ’ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ।ਜਿਸ ਵਿੱਚ ਦੋਵਾਂ 'ਤੇ ਮਹਿਲਾਵਾਂ ਬਾਰੇ ਗ਼ਲਤ ਟਿੱਪਣੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ। ਉਸ ‘ਤੇ ਮਹਿਲਾ ਕਮਿਸ਼ਨ ਵੱਲੋਂ ਹਰਜੀਤ ਹਰਮਨ ਤੇ ਕਾਰਨ ਔਜਲਾ ਖਿਲਾਫ ਸੰਮਨ ਜਾਰੀ ਹੋਏ ਸੀ ਅਤੇ ਪੇਸ਼ੀ ਲਈ 22 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ।


 


ਹਰਜੀਤ ਹਰਮਨ ਨੇ ਪਹਿਲਾ ਹੀ ਇਕ ਪੋਸਟ ਜ਼ਰੀਏ ਆਪਣਾ ਪੱਖ ਰੱਖ ਦਿੱਤਾ ਸੀ।ਪਰ ਕਰਨ ਔਜਲਾ ਨੇ ਅੱਜ ਵੀਡੀਓ ਕਾਲ ਰਾਹੀਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨਾਲ ਗੱਲਬਾਤ ਕੀਤੀ।ਉਸਨੇ ਚੇਅਰਪਰਸਨ ਕੋਲ ਆਪਣਾ ਪੱਖ ਰੱਖਿਆ ਤੇ ਯਕੀਨ ਦਿਵਾਇਆ ਕਿ ਉਹਨਾਂ ਨੇ ਹਮੇਸ਼ਾ ਪੰਜਾਬ ਤੇ ਪੰਜਾਬੀ ਸੱਭਿਆਚਾਰ ਦਾ ਖਿਆਲ ਰੱਖਿਆ ਹੈ ਅਤੇ ਅੱਗੇ ਵੀ ਰੱਖਦੇ ਰਹਿਣਗੇ।


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904