ਨਿਊਯਾਰਕ: ਅਮਰੀਕਾ ਵਿੱਚ ਸਿੱਖਾਂ ਬਾਰੇ ਇਤਿਹਾਸਕ ਫੈਸਲਾ ਹੋਇਆ ਹੈ। ਇੱਥੇ 26 ਸਾਲਾ ਸਿੱਖ-ਅਮਰੀਕੀ ਜਲ ਸੈਨਾ ਅਧਿਕਾਰੀ ਨੂੰ ਕੁਝ ਸ਼ਰਤਾਂ ਨਾਲ ਦਸਤਾਰ ਸਜਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਅਮਰੀਕੀ ਜਲ ਸੈਨਾ ਦੇ 246 ਸਾਲਾਂ ਦੇ ਇਤਿਹਾਸ ਵਿੱਚ ਅਜਿਹੀ ਪ੍ਰਵਾਨਗੀ ਹਾਸਲ ਕਰਨ ਵਾਲੇ ਉਹ ਪਹਿਲੇ ਵਿਅਕਤੀ ਹਨ।


‘ਦ ਨਿਊਯਾਰਕ ਟਾਈਮਜ਼’ ਦੀ ਖ਼ਬਰ ਮੁਤਾਬਕ ‘ਲਗਪਗ ਪੰਜ ਸਾਲ ਤੋਂ ਹਰ ਸਵੇਰ ਲੈਫ਼ਟੀਨੈਂਟ ਸੁਖਬੀਰ ਤੂਰ ਅਮਰੀਕੀ ਜਲ ਸੈਨਾ ਕੋਰ ਦੀ ਵਰਦੀ ਪਹਿਨਦੇ ਆਏ ਹਨ ਤੇ ਵੀਰਵਾਰ ਸਿਰ ’ਤੇ ਦਸਤਾਰ ਸਜਾਉਣ ਦੀ ਉਨ੍ਹਾਂ ਦੀ ਇੱਛਾ ਵੀ ਪੂਰੀ ਹੋ ਗਈ ਹੈ।’ ਤੂਰ ਨੇ ਕਿਹਾ ‘ਆਖਰ ਮੈਨੂੰ ਮੇਰੇ ਵਿਸ਼ਵਾਸ ਤੇ ਦੇਸ਼ ਵਿੱਚੋਂ ਕਿਸੇ ਇਕ ਨੂੰ ਚੁਣਨ ਦੀ ਨੌਬਤ ਨਹੀਂ ਆਈ। ਮੈਂ ਜਿਹੋ ਜਿਹਾ ਹਾਂ, ਉਸੇ ਤਰ੍ਹਾਂ ਹੀ ਰਹਿੰਦਿਆਂ ਦੋਵਾਂ ਦਾ ਸਤਿਕਾਰ ਕਰਦਾ ਹਾਂ।’


ਦੱਸ ਦਈਏ ਕਿ ਤੂਰ ਨੇ ਇਸ ਹੱਕ ਨੂੰ ਹਾਸਲ ਕਰਨ ਲਈ ਲੰਮਾ ਸੰਘਰਸ਼ ਕੀਤਾ ਹੈ। ਇਸ ਸਾਲ ਜਦ ਉਨ੍ਹਾਂ ਨੂੰ ਤਰੱਕੀ ਮਿਲੀ ਤੇ ਉਹ ਕੈਪਟਨ ਬਣੇ ਤਾਂ ਉਨ੍ਹਾਂ ਦੀ ਅਪੀਲ ਦਾ ਫ਼ੈਸਲਾ ਕੀਤਾ ਗਿਆ। ਖ਼ਬਰ ਅਨੁਸਾਰ ਇਹ ਐਨੇ ਲੰਮੇ ਸਮੇਂ ਤੱਕ ਚੱਲਿਆ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਸੀ। ਵਾਸ਼ਿੰਗਟਨ ਤੇ ਓਹਾਇਓ ਵਿਚ ਜੰਮੇ-ਪਲੇ ਭਾਰਤੀ ਪਰਵਾਸੀ ਦੇ ਪੁੱਤਰ ਤੂਰ ਨੂੰ ਕੁਝ ਸੀਮਾਵਾਂ ਨਾਲ ਡਿਊਟੀ ਉਤੇ ਪੱਗ ਬੰਨ੍ਹਣ ਦੀ ਇਜਾਜ਼ਤ ਮਿਲੀ ਹੈ।


ਉਹ ਆਮ ਡਿਊਟੀ ਦੌਰਾਨ ਪੱਗ ਬੰਨ੍ਹ ਸਕਦੇ ਹਨ ਪਰ ਜੰਗ ਦੇ ਮੈਦਾਨ ਵਿਚ ਤਾਇਨਾਤੀ ਦੌਰਾਨ ਉਹ ਅਜਿਹਾ ਨਹੀਂ ਕਰ ਸਕਣਗੇ। ਤੂਰ ਨੇ ਹਾਲਾਂਕਿ ‘ਮੈਰੀਨ ਕੋਰ ਕਮਾਂਡੈਂਟ’ ਦੇ ਇਸ ਫ਼ੈਸਲੇ ਦੇ ਖ਼ਿਲਾਫ਼ ਅਪੀਲ ਪਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਹਰ ਜਗ੍ਹਾ ਦਸਤਾਰ ਸਜਾਉਣ ਦੀ ਇਜਾਜ਼ਤ ਨਹੀਂ ਮਿਲਦੀ ਤਾਂ ਉਹ ਕੋਰ ਦੇ ਵਿਰੁੱਧ ਮੁਕੱਦਮਾ ਕਰਨਗੇ।


ਇਹ ਵੀ ਪੜ੍ਹੋ: By Election: ਤਿੰਨ ਲੋਕ ਸਭਾ ਤੇ 30 ਵਿਧਾਨ ਸਭਾ ਸੀਟਾਂ 'ਤੇ ਚੋਣਾਂ ਦਾ ਐਲਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904