ਨਵੀਂ ਦਿੱਲੀ: ਕੋਰੋਨਾ ਦੇ ਸਵਦੇਸ਼ੀ ਟੀਕੇ ਕੋਵੈਕਸੀਨ ਨੂੰ ਕੌਮਾਂਤਰੀ ਪੱਧਰ 'ਤੇ ਮਾਨਤਾ ਮਿਲਣ 'ਚ ਹੋਰ ਦੇਰੀ ਹੋ ਸਕਦੀ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਭਾਰਤ ਬਾਇਓਟੈਕ ਤੋਂ ਕੁਝ ਹੋਰ ਤਕਨੀਕੀ ਜਾਣਕਾਰੀਆਂ 'ਤੇ ਸਵਾਲ ਚੁੱਕੇ ਹਨ। ਅਜਿਹੀ ਸਥਿਤੀ 'ਚ ਵਿਦੇਸ਼ ਜਾਣ ਵਾਲੇ ਲੋਕਾਂ, ਖ਼ਾਸ ਕਰਕੇ ਵਿਦਿਆਰਥੀਆਂ (ਜਿਨ੍ਹਾਂ ਨੇ ਕੋਵੈਕਸੀਨ ਲਵਾਈ ਹੈ) ਨੂੰ ਹੋਰ ਉਡੀਕ ਕਰਨੀ ਪੈ ਸਕਦੀ ਹੈ।


ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ WHO ਨੇ ਭਾਰਤੀ ਕੰਪਨੀ ਭਾਰਤ ਬਾਇਓਟੈਕ ਤੋਂ ਕੋਵੈਕਸੀਨ ਬਾਰੇ ਕੁਝ ਤਕਨੀਕੀ ਜਾਣਕਾਰੀਆਂ ਮੰਗੀਆਂ ਹਨ। ਭਾਰਤ ਬਾਇਓਟੈਕ ਐਮਰਜੈਂਸੀ ਯੂਜ ਆਥਰਾਈਜੇਸ਼ਨ (EUA) ਲਈ WHO ਨੂੰ ਪਹਿਲਾਂ ਹੀ ਵੈਕਸੀਨ ਨਾਲ ਸਬੰਧਤ ਸਾਰਾ ਡਾਟਾ ਮੁਹੱਈਆ ਕਰਵਾ ਚੁੱਕਾ ਹੈ। ਜ਼ਿਕਰਯੋਗ ਹੈ ਕਿ EUA ਤੋਂ ਇਲਾਵਾ ਕੋਵੈਕਸੀਨ ਨੂੰ ਦੁਨੀਆਂ ਭਰ ਦੇ ਜ਼ਿਆਦਾਤਰ ਦੇਸ਼ਾਂ ਨੇ ਮਨਜੂਰਸ਼ੁਦਾ ਟੀਕਾ ਨਹੀਂ ਮੰਨਿਆ ਹੈ।


ਹਾਲ ਹੀ 'ਚ ਕੇਂਦਰ ਸਰਕਾਰ ਨੇ ਕਿਹਾ ਸੀ ਕਿ WHO ਕੋਵੈਕਸੀਨ ਨੂੰ ਕਿਸੇ ਵੀ ਸਮੇਂ ਆਪਣੀ ਮਨਜੂਰੀ ਦੇ ਸਕਦਾ ਹੈ। ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਦੇ ਅਨੁਸਾਰ ਸਿਹਤ ਮੰਤਰਾਲੇ 'ਚ ਕੇਂਦਰੀ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਨੇ ਪਿਛਲੇ ਸ਼ੁੱਕਰਵਾਰ ਕਿਹਾ ਸੀ, "ਮਨਜੂਰੀ ਲਈ ਦਸਤਾਵੇਜ਼ ਜਮ੍ਹਾਂ ਕਰਾਉਣ ਦੀ ਇਕ ਪ੍ਰਕਿਰਿਆ ਹੈ। ਕੋਵੈਕਸੀਨ ਨੂੰ ਜਲਦੀ ਹੀ ਐਮਰਜੈਂਸੀ ਵਰਤੋਂ ਲਈ WHO ਦੀ ਮਨਜ਼ੂਰੀ ਮਿਲ ਜਾਵੇਗੀ। ਇਸ ਤੋਂ ਪਹਿਲਾਂ ਨੈਸ਼ਨਲ ਐਕਸਪਰਟ ਗਰੁੱਪ ਦੇ ਡਾ. ਵੀ.ਕੇ. ਪਾਲ ਨੇ ਵੀ ਕਿਹਾ ਸੀ ਕਿ ਕੋਵੈਕਸੀਨ ਲਈ WHO ਦੀ ਮਨਜੂਰੀ ਇਸ ਮਹੀਨੇ ਦੇ ਅੰਤ ਤੋਂ ਪਹਿਲਾਂ ਮਿਲਣ ਦੀ ਸੰਭਾਵਨਾ ਹੈ।


ਬ੍ਰਿਟੇਨ ਨੇ ਵੀ ਕੋਵਿਸ਼ੀਲਡ ਨੂੰ ਲੈ ਕੇ ਖੜ੍ਹੀ ਕੀਤੀ ਮੁਸੀਬਤ


ਇਸ ਤੋਂ ਪਹਿਲਾਂ ਬ੍ਰਿਟੇਨ ਨੇ ਵੀ ਕੋਵਿਸ਼ੀਲਡ ਨੂੰ ਮਾਨਤਾ ਤਾਂ ਦੇ ਦਿੱਤੀ ਸੀ, ਪਰ ਭਾਰਤੀਆਂ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ। ਭਾਰਤ ਨੇ ਵੀ ਇਸ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਨਵੇਂ ਨਿਯਮਾਂ ਦੇ ਅਨੁਸਾਰ ਜਿਨ੍ਹਾਂ ਭਾਰਤੀਆਂ ਨੇ ਕੋਵਿਸ਼ੀਲਡ ਟੀਕੇ ਦੀਆਂ ਦੋਵੇਂ ਖੁਰਾਕਾਂ ਮਿਲ ਗਈਆਂ ਹਨ, ਉਨ੍ਹਾਂ ਨੂੰ ਯੂ.ਕੇ. ਪਹੁੰਚਣ 'ਤੇ ਹੁਣ ਵੀ 10 ਦਿਨਾਂ ਲਈ ਕੁਆਰੰਟੀਨ ਰਹਿਣਾ ਪਵੇਗਾ ਅਤੇ ਟੈਸਟ ਵੀ ਕਰਵਾਉਣੇ ਪੈਣਗੇ।


ਭਾਰਤੀ ਨਾਗਰਿਕਾਂ ਨੇ ਬ੍ਰਿਟੇਨ ਦੇ ਇਸ ਫ਼ੈਸਲੇ ਨੂੰ ਨਸਲੀ ਦੱਸਿਆ ਹੈ। NDTV ਦੀ ਰਿਪੋਰਟ ਦੇ ਅਨੁਸਾਰ ਬ੍ਰਿਟੇਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਵਿਸ਼ੀਲਡ ਲਗਵਾਉਣ ਵਾਲਿਆਂ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ। ਉਹ ਭਾਰਤ ਦੇ ਵੈਕਸੀਨ ਸਰਟੀਫਿਕੇਟ 'ਤੇ ਭਰੋਸਾ ਨਹੀਂ ਕਰ ਸਕਦੇ।


ਬ੍ਰਿਟੇਨ ਦਾ ਨਵਾਂ ਕੋਰੋਨਾ ਯਾਤਰਾ ਨਿਯਮ?


ਬ੍ਰਿਟੇਨ ਸਰਕਾਰ ਨੇ 18 ਸਤੰਬਰ ਨੂੰ ਇਕ ਨਿਯਮ ਜਾਰੀ ਕੀਤਾ ਸੀ ਕਿ ਜੇ ਤੁਸੀਂ ਅਫ਼ਰੀਕਾ, ਦੱਖਣੀ ਅਮਰੀਕਾ ਜਾਂ ਸੰਯੁਕਤ ਅਰਬ ਅਮੀਰਾਤ, ਭਾਰਤ, ਤੁਰਕੀ, ਜੌਰਡਨ, ਥਾਈਲੈਂਡ ਅਤੇ ਰੂਸ 'ਚ ਟੀਕਾ ਲਗਵਾਇਆ ਹੈ ਤਾਂ ਤੁਹਾਨੂੰ ਯੂ.ਕੇ. 'ਚ ਅਨਵੈਕਸੀਨੇਟਿਡ ਮੰਨਿਆ ਜਾਵੇਗਾ ਤੇ ਬ੍ਰਿਟੇਨ ਪਹੁੰਚਣ 'ਤੇ 10 ਦਿਨ ਕੁਆਰੰਟੀਨ ਰਹਿਣਾ ਹੋਵੇਗਾ ਅਤੇ ਟੈਸਟ ਕਰਵਾਉਣੇ ਪੈਣਗੇ।


ਕੋਵੈਕਸੀਨ ਦੇ ਤੀਜੇ ਫ਼ੇਜ਼ ਦਾ ਟ੍ਰਾਇਲ ਪੂਰਾ


ਦੂਜੇ ਪਾਸੇ ਭਾਰਤ ਬਾਇਓਟੈਕ ਨੇ ਬੱਚਿਆਂ 'ਤੇ ਕੋਵੈਕਸੀਨ ਦੇ ਤੀਜੇ ਫ਼ੇਜ਼ ਦਾ ਟ੍ਰਾਇਲ ਪੂਰਾ ਕਰ ਲਿਆ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਅਗਲੇ ਹਫ਼ਤੇ ਡੀਜੀਸੀਆਈ ਨੂੰ ਤੀਜੇ ਫ਼ੇਜ਼ ਦਾ ਡਾਟਾ ਸੌਂਪੇਗੀ। ਮੌਜੂਦਾ ਸਮੇਂ ਤੀਜੇ ਫ਼ੇਜ਼ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਉੱਥੇ ਹੀ ਸੀਰਮ ਇੰਸਟੀਚਿਟ ਆਫ਼ ਇੰਡੀਆ 2 ਤੋਂ 12 ਸਾਲ ਦੀ ਉਮਰ ਦੇ ਬੱਚਿਆਂ 'ਤੇ ਕੋਵਾਵੈਕਸ ਦੇ ਦੂਜੇ-ਤੀਜੇ ਫ਼ੇਜ਼ ਦਾ ਟ੍ਰਾਇਲ ਕਰ ਰਹੀ ਹੈ।


ਇਹ ਵੀ ਪੜ੍ਹੋ: Farmers Protest: ਦੇਸ਼ ਭਰ 'ਚ ਫੈਲ ਗਿਆ ਕਿਸਾਨ ਅੰਦੋਲਨ, 23 ਰਾਜਾਂ 'ਚੋਂ ਆਈਆਂ ਰਿਪੋਰਟਾਂ ਨੇ ਉਡਾਏ ਸਰਕਾਰ ਦੇ ਹੋਸ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904