ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ 'ਤੇ ਸੋਮਵਾਰ ਨੂੰ ਅੰਡਾ ਸੁੱਟਿਆ ਗਿਆ। ਇਹ ਅੰਡਾ ਫਰਾਂਸ ਦੇ ਰਾਸ਼ਟਰਪਤੀ ਦੇ ਮੋਢੇ 'ਤੇ ਲੱਗਿਆ। ਦਰਅਸਲ, ਇਮੈਨੁਅਲ ਮੈਕਰੋਨ ਸੋਮਵਾਰ ਨੂੰ ਫਰਾਂਸ ਦੇ ਲਿਓਨ ਸ਼ਹਿਰ 'ਚ ਇੱਕ ਅੰਤਰਰਾਸ਼ਟਰੀ ਫੂਡ ਟ੍ਰੇਡ ਫੇਅਰ 'ਚ ਹਿੱਸਾ ਲੈਣ ਲਈ ਪਹੁੰਚੇ ਸੀ। ਇਸ ਦੌਰਾਨ ਇੱਕ ਵਿਅਕਤੀ ਨੇ ਫਰਾਂਸ ਦੇ ਰਾਸ਼ਟਰਪਤੀ 'ਤੇ ਇੱਕ ਅੰਡਾ ਸੁੱਟਿਆ।
ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਮੈਨੁਅਲ ਮੈਕਰੋਨ ਭੀੜ ਚੋਂ ਲੰਘ ਰਹੇ ਹਨ, ਜਦੋਂ ਇੱਕ ਅੰਡਾ ਆ ਕੇ ਉਨ੍ਹਾਂ ਦੇ ਮੋਢੇ 'ਤੇ ਲੱਗਦਾ ਹੈ। ਇਸ ਦੌਰਾਨ ਅੰਡਾ ਟੁੱਟਦਾ ਨਹੀਂ। ਰਾਸ਼ਟਰਪਤੀ ਦੇ ਦੋ ਬੋਗੀਗਾਰਡ ਉਸ ਦੇ ਨੇੜੇ ਆਉਂਦੇ ਹਨ ਅਤੇ ਉਸ ਨੂੰ ਲੈ ਕੇ ਜਾਂਦੇ ਦੇਖੇ ਜਾ ਸਕਦੇ ਹਨ।
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਨੂੰ ਦੂਜੇ ਅੰਗ ਰੱਖਿਅਕਾਂ ਵਲੋਂ ਇੱਕ ਵਿਅਕਤੀ ਨੂੰ ਫੜਿਆ ਗਿਆ ਅਤੇ ਉਸ ਨੂੰ ਲੈ ਜਾਂਦੇ ਹਨ। ਇਸ ਦੌਰਾਨ ਪੱਤਰਕਾਰਾਂ ਨੇ ਫ੍ਰੈਂਚ ਰਾਸ਼ਟਰਪਤੀ ਨੂੰ ਇਹ ਕਹਿੰਦੇ ਸੁਣਿਆ, 'ਜੇ ਉਹ ਕੁਝ ਕਹਿਣਾ ਚਾਹੁੰਦਾ ਹੈ, ਤਾਂ ਉਸਨੂੰ ਮੇਰੇ ਕੋਲ ਆਉਣ ਦਿਓ।'
ਤਿੰਨ ਮਹੀਨੇ ਪਹਿਲਾਂ ਇੱਕ ਵਿਅਕਤੀ ਨੇ ਰਾਸ਼ਟਰਪਤੀ ਨੂੰ ਮਾਰਿਆ ਸੀ ਥੱਪੜ
ਜੂਨ 'ਚ ਇੱਕ ਵਿਅਕਤੀ ਨੇ ਮੈਕਰੌਨ ਦੇ ਮੂੰਹ 'ਤੇ ਚਪੇੜ ਮਾਰੀ ਸੀ। ਇਸ ਦੌਰਾਨ, ਫਰਾਂਸ ਦੇ ਰਾਸ਼ਟਰਪਤੀ ਦੱਖਣ-ਪੂਰਬੀ ਫਰਾਂਸ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਜਨਤਾ ਦਾ ਸਵਾਗਤ ਕਰ ਰਹੇ ਸੀ। ਉਨ੍ਹਾਂ ਨੇ ਉਸ ਦੌਰਾਨ ਹਿੰਸਾ ਅਤੇ ਮੂਰਖਤਾ ਦੀ ਨਿੰਦਾ ਕੀਤੀ ਸੀ. ਇਸ ‘ਥੱਪੜ ਕਾਂਡ’ ਕਾਰਨ ਵੱਖ -ਵੱਖ ਵਿਚਾਰਾਂ ਦੇ ਲੋਕ ਫਰਾਂਸ ਦੇ ਰਾਸ਼ਟਰਪਤੀ ਦੇ ਸਮਰਥਨ ਵਿੱਚ ਆਏ ਸੀ।
ਅਗਲੇ ਛੇ ਮਹੀਨਿਆਂ ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ
ਦੂਜੇ ਫ੍ਰੈਂਚ ਰਾਸ਼ਟਰਪਤੀਆਂ ਦੀ ਤਰ੍ਹਾਂ ਮੈਕਰੋਨ ਵੀ ਆਪਣਾ ਸਮਾਂ ਜਨਤਾ ਨਾਲ ਬਿਤਾਉਣਾ ਪਸੰਦ ਕਰਦੇ ਹਨ। ਇਸ ਨੂੰ ਫ੍ਰੈਂਚ ਵਿੱਚ 'ਕਰਾਉਡ ਬਾਥ' ਕਿਹਾ ਜਾਂਦਾ ਹੈ, ਉਹ ਲੰਮੇ ਸਮੇਂ ਤੋਂ ਫ੍ਰੈਂਚ ਰਾਜਨੀਤੀ ਦਾ ਇੱਕ ਪ੍ਰਮੁੱਖ ਕੇਂਦਰ ਰਹੇ ਹਨ।
ਫਰਾਂਸ ਦੀ ਅਗਲੀ ਰਾਸ਼ਟਰਪਤੀ ਚੋਣ ਛੇ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਹੋਣ ਵਾਲੀ ਹੈ। ਇਸ ਦੇ ਨਾਲ ਹੀ, ਹੁਣ ਤੱਕ ਰਾਸ਼ਟਰਪਤੀ ਮੈਕਰੋਨ ਨੇ ਇਹ ਐਲਾਨ ਨਹੀਂ ਕੀਤਾ ਹੈ ਕਿ ਉਹ ਅਗਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਮੈਦਾਨ ਵਿੱਚ ਹੋਣਗੇ ਜਾਂ ਨਹੀਂ। ਹਾਲਾਂਕਿ, ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਮੈਕਰੋਨ ਇੱਕ ਵਾਰ ਫਿਰ ਚੋਣ ਲੜਨਗੇ।
ਇਹ ਵੀ ਪੜ੍ਹੋ: Corona Vaccination: ਕੱਲ੍ਹ ਦੇਸ਼ 'ਚ 1 ਕਰੋੜ ਤੋਂ ਵੱਧ ਕੋਰੋਨਾ ਵੈਕਸੀਨ ਦੀ ਡੋਜ਼ ਦਿੱਤੀ ਗਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin