ਮੁੰਬਈ: ਅੱਜ ਬਾਕਸ ਆਫਿਸ 'ਤੇ ਦੋ ਵੱਡੀਆਂ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ ਫ਼ਿਲਮਾਂ ਵਿੱਚੋਂ ਇੱਕ ਹੈ ਵਿੱਕੀ ਕੌਸ਼ਲ ਦੀ 'ਭੂਤ: ਪਾਰਟ 1- ਦ ਹੌਂਟੇਡ ਸ਼ੀਪ', ਜਦਕਿ ਦੂਜੀ ਫ਼ਿਲਮ ਆਯੂਸ਼ਮਾਨ ਖੁਰਾਣਾ ਦੀ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਹੈ। ਜਿਹੜੀਆਂ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ, ਉਨ੍ਹਾਂ ਬਾਰੇ ਗੱਲ ਕਰਦੇ ਹਾਂ ਉਨ੍ਹਾਂ ਵਿੱਚੋਂ ਇੱਕ ਡਰਾਉਣੀ ਫ਼ਿਲਮ ਹੈ। ਦੂਸਰੀ ਫ਼ਿਲਮ ਸੋਸ਼ਲ ਕਾਮੇਡੀ ਹੈ। ਵਿੱਕੀ ਕੌਸ਼ਲ ਪਹਿਲੀ ਵਾਰ ਕਿਸੇ ਡਰਾਉਣੀ ਫ਼ਿਲਮ 'ਚ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਹੀ ਆਯੁਸ਼ਮਾਨ ਖੁਰਾਣਾ ਇਸ ਤੋਂ ਪਹਿਲਾਂ ਵੀ ਕਾਮੇਡੀ ਫ਼ਿਲਮਾਂ ਕਰ ਚੁੱਕੇ ਹਨ।


'ਭੂਤ: ਪਾਰਟ 1- ਦ ਹੌਂਟੇਡ ਸ਼ੀਪ': ਵਿੱਕੀ ਕੌਸ਼ਲ 'ਭੂਤ: ਪਾਰਟ 1- ਦ ਹੌਂਟੇਡ ਸ਼ੀਪ' 'ਚ ਇੱਕ ਨੇਵੀ ਅਫਸਰ ਸੁਮਿਤ ਦੇਸਾਈ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਇਸ 'ਚ ਐਕਟਰਸ ਭੂਮੀ ਪੇਡਨੇਕਰ ਵੀ ਵਿੱਕੀ ਕੌਸ਼ਲ ਦੇ ਨਾਲ ਨਜ਼ਰ ਆਵੇਗੀ। ਸਾਫ਼ ਹੈ ਕਿ ਇਸ ਫ਼ਿਲਮ 'ਚ ਜ਼ਬਰਦਸਤ ਦਹਿਸ਼ਤ ਦਾ ਦੌਰ ਚੱਲ ਰਿਹਾ ਹੈ। ਆਓ ਜਾਣਦੇ ਹਾਂ ਕਿ ਭਾਨੂ ਪ੍ਰਤਾਪ ਸਿੰਘ ਦੁਆਰਾ ਨਿਰਦੇਸ਼ਤ ਤੇ ਕਰਨ ਜੌਹਰ ਦੁਆਰਾ ਨਿਰਦੇਸਿਤ, 'ਭੂਤ: ਪਾਰਟ 1- ਦ ਹੌਂਟੇਡ ਸ਼ੀਪ' 21 ਫਰਵਰੀ ਨੂੰ ਦੇਸ਼ਭਰ ਵਿੱਚ ਰਿਲੀਜ਼ ਹੋਵੇਗੀ।



'ਸ਼ੁਭ ਮੰਗਲ ਜ਼ਿਆਦਾ ਸਾਵਧਾਨ': ਇਸ ਫ਼ਿਲਮ ਵਿੱਚ ਆਯੁਸ਼ਮਾਨ ਖੁਰਾਣਾ ਪਹਿਲੀ ਵਾਰ ਇੱਕ ਗੇਅ ਦੇ ਕਿਰਦਾਰ 'ਚ ਦਿਖਾਈ ਦੇਣਗੇ। ਇਸ 'ਚ ਉਸ ਦੇ ਸਾਥੀ ਦਾ ਕਿਰਦਾਰ ਜੀਤੇਂਦਰ ਕੁਮਾਰ ਨੇ ਨਿਭਾਇਆ ਹੈ। ਫ਼ਿਲਮ ਦਾ ਨਿਰਦੇਸ਼ਨ ਹਿਤੇਸ਼ ਕੈਵਲਿਆ ਨੇ ਕੀਤਾ ਹੈ ਤੇ ਉਸ ਨੇ ਹੀ ਇਸ ਦੀ ਕਹਾਣੀ ਲਿਖੀ ਹੈ। ਫ਼ਿਲਮ 'ਚ ਗਜਰਾਜ ਰਾਓ ਤੇ ਨੀਨਾ ਗੁਪਤਾ ਵਰਗੇ ਪ੍ਰਤਿਭਾਵਾਨ ਵੀ ਹਨ।



ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਤੇ 'ਭੂਤ: ਪਾਰਟ 1- ਦ ਹੌਂਟੇਡ ਸ਼ੀਪ' ਚੋਂ ਕਿਹੜੀ ਫ਼ਿਲਮ ਬਾਕਸ ਆਫਿਸ 'ਤੇ ਜਿੱਤ ਹਾਸਲ ਕਰਦੀ ਹੈ।