ਅਮੈਲੀਆ ਪੰਜਾਬੀ ਦੀ ਰਿਪੋਰਟ


Movies Releasing In August 2023: ਜੁਲਾਈ ਮਹੀਨੇ ਦਾ ਅੱਜ ਆਖਰੀ ਦਿਨ ਹੈ। ਅਗਸਤ ਦਾ ਮਹੀਨਾ ਆਉਣ ਵਾਲਾ ਹੈ। ਅਗਸਤ ਮਹੀਨੇ 'ਚ ਛੁੱਟੀਆਂ ਵੀ ਕਾਫੀ ਹੁੰਦੀਆਂ ਹਨ। ਇਸ ਮਹੀਨੇ ਨੂੰ ਤਿਓਹਾਰਾਂ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਛੁੱਟੀਆਂ ਦੀ ਗੱਲ ਹੋਵੇ ਤੇ ਮਨੋਰੰਜਨ ਦਾ ਜ਼ਿਕਰ ਨਾ ਹੋਵੇ, ਇਹ ਤਾਂ ਹੋ ਨਹੀਂ ਸਕਦਾ। ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅਗਸਤ ਮਹੀਨੇ 'ਚ ਕਿਹੜੀਆਂ ਦਮਦਾਰ ਫਿਲਮਾਂ ਤੁਹਾਡਾ ਮਨੋਰੰਜਨ ਕਰਨ ਜਾ ਰਹੀਆਂ ਹਨ। ਇੱਥੇ ਦੇਖੋ ਲਿਸਟ:  


ਮੁੰਡਾ ਸਾਊਥਹਾਲ ਦਾ (4 ਅਗਸਤ 2023)
ਪੰਜਾਬੀ ਮੂਵੀ ਮੁੰਡਾ ਸਾਊਥਹਾਲ ਦਾ ਅਗਸਤ ਮਹੀਨੇ 'ਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ਹੈ। ਕਿਉਂਕਿ ਇਹ ਅਗਸਤ ਮਹੀਨੇ ਦਾ ਪਹਿਲਾ ਸ਼ੁੱਕਰਵਾਰ ਵੀ ਹੈ। ਇਸ ਫਿਲਮ 'ਚ ਅਰਮਾਨ ਬੇਦੀ ਤੇ ਤਨੂ ਗਰੇਵਾਲ ਦੀ ਜੋੜੀ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਇਹ ਫਿਲਮ 4 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।






ਬੱਲੇ ਓ ਚਲਾਕ ਸੱਜਣਾ (4 ਅਗਸਤ 2023)
ਇਹ ਫਿਲਮ ਵੀ 4 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਰਾਜ ਸਿੰਘ ਝਿੰਜੜ, ਮੋਲਿਨਾ ਸੋਢੀ ਤੇ ਵਿਕਰਮ ਚੌਹਾਨ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਫਿਲਮ ਦਾ ਟਰੇਲਰ ਤਾਂ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਸੀ। ਬਾਕੀ ਫਿਲਮ ਦਰਸ਼ਕਾਂ ਨੂੰ ਸਿਨੇਮਾਘਰਾਂ 'ਚ ਖਿੱਚਣ 'ਚ ਕਾਮਯਾਬ ਹੁੰਦੀ ਹੈ ਜਾਂ ਨਹੀਂ, ਇਸ ਦਾ ਪਤਾ ਤਾਂ 4 ਅਗਸਤ ਨੂੰ ਲੱਗੇਗਾ।






ਗਦਰ 2 (11 ਅਗਸਤ 2023)
ਸੰਨੀ ਦਿਓਲ-ਅਮੀਸ਼ਾ ਪਟੇਲ ਸਟਾਰਰ ਫਿਲਮ ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ 'ਚੋਂ ਇੱਕ ਹੈ। ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਇੱਕ ਵਾਰ ਫਿਰ ਤਾਰਾ ਸਿੰਘ ਪਾਕਿਸਤਾਨ ਜਾ ਕੇ ਗਦਰ ਮਚਾਉਂਦੇ ਨਜ਼ਰ ਆਉਣ ਵਾਲੇ ਹਨ।






'ਓਐਮਜੀ 2 (ਓ ਮਾਈ ਗੌਡ 2)' (11 ਅਗਸਤ 2023)
ਅਕਸ਼ੇ ਕੁਮਾਰ ਦੀ ਇਹ ਫਿਲਮ ਦੀ ਟੱਕਰ 11 ਅਗਸਤ ਨੂੰ ਸੰਨੀ ਦਿਓਲ ਦੀ 'ਗਦਰ 2' ਨਾਲ ਦੇਖਣ ਨੂੰ ਮਿਲੇਗੀ। ਫਿਲਮ ਫਿਲਹਾਲ ਵਿਵਾਦਾਂ 'ਚ ਘਿਰੀ ਹੋਈ ਹੈ। ਫਿਲਮ ਦੀ ਰਿਲੀਜ਼ 'ਤੇ ਵੀ ਸਵਾਲੀਆ ਨਿਸ਼ਾਨ ਖੜੇ ਹਨ। ਫਿਰ ਵੀ ਦਰਸ਼ਕ ਇਸ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।






ਚਿੜੀਆਂ ਦਾ ਚੰਬਾ (18 ਅਗਸਤ 2023)
ਫਿਲਮ 'ਚ ਗਾਇਕ ਸ਼ਿਵਜੋਤ, ਅਮਾਇਰਾ ਦਸਤੂਰ ਤੇ ਸ਼ਰਨ ਕੌਰ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 18 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।






ਜੂਨੀਅਰ (18 ਅਗਸਤ 2023)
ਇਸ ਫਿਲਮ 'ਚ ਅਮੀਕ ਵਿਰਕ, ਸਰਿਸ਼ਟੀ ਜੈਨ ਤੇ ਕਬੀਰ ਬੇਦੀ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ।






ਮਸਤਾਨੇ (25 ਅਗਸਤ 2023)
ਇਹ ਫਿਲਮ ਇੱਕ ਇਤਿਹਾਸਕ ਫਿਲਮ ਹੈ। ਜਿਸ ਦਾ ਦਰਸ਼ਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ 'ਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ।




ਇਹ ਵੀ ਪੜ੍ਹੋ: ਬਿੱਗ ਬੌਸ ਫੇਮ ਰਾਹੁਲ ਮਹਾਜਨ ਦਾ ਤੀਜਾ ਵਿਆਹ ਵੀ ਟੁੱਟਿਆ, ਮੈਰਿਜ ਤੋਂ 4 ਸਾਲ ਬਾਅਦ ਵਿਦੇਸ਼ੀ ਪਤਨੀ ਨੂੰ ਦੇ ਰਿਹਾ ਤਲਾਕ?