ਸੋਨੂੰ ਸੂਦ ਦੀ ਇਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਸੋਨੂੰ ਸੂਦ ਆਪਣੇ ਘਰ ਦੇ ਬਾਹਰ ਨਜ਼ਰ ਆਏ ਤੇ ਬਹੁਤ ਸਾਰੇ ਲੋਕ ਇੱਥੇ ਸੋਨੂੰ ਦੀ ਮਦਦ ਲੈਣ ਲਈ ਖੜੇ ਹਨ। ਸੋਨੂੰ ਨੇ ਲੋਕਾਂ ਨਾਲ ਗੱਲ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਇਕ ਵਿਅਕਤੀ ਸੋਨੂੰ ਸੂਦ ਦੇ ਪੈਰਾਂ 'ਚ ਗਿਰ ਜਾਂਦਾ ਹੈ, ਹਾਲਾਂਕਿ ਸੋਨੂੰ ਸੂਦ ਸ਼ਖਸ ਨੂੰ ਅਜਿਹਾ ਕਰਨ ਤੋਂ ਰੋਕਦੇ ਹਨ ਤੇ ਇਸ ਤੋਂ ਬਾਅਦ ਸੋਨੂੰ ਨੇ ਸ਼ਖਸ ਨੂੰ ਚੁੱਕ ਉਸ ਨਾਲ ਹੱਥ ਮਿਲਾਇਆ। 


 


ਦਰਅਸਲ ਸੋਨੂੰ ਸੂਦ ਨੇ ਇਸ ਆਦਮੀ ਨੂੰ ਨੌਕਰੀ ਦਿਵਾਉਣ 'ਚ ਸਹਾਇਤਾ ਕੀਤੀ। ਅਜਿਹੇ ਵਿੱਚ ਇਹ ਆਦਮੀ ਸੋਨੂੰ ਸੂਦ ਦੇ ਘਰ ਦੇ ਬਾਹਰ ਉਨ੍ਹਾਂ ਦਾ ਧੰਨਵਾਦ ਕਰਨ ਪਹੁੰਚਿਆ। ਜਿਵੇਂ ਹੀ ਸੋਨੂੰ ਆਪਣੇ ਘਰੋਂ ਬਾਹਰ ਆਏ ਇਹ ਵਿਅਕਤੀ ਸੋਨੂੰ ਦੇ ਪੈਰਾਂ ਵਿੱਚ ਪੈ ਗਿਆ ਅਤੇ ਸੋਨੂੰ ਸੂਦ ਦਾ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ।


 


ਜਿਸ ਤਰ੍ਹਾਂ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਅਤੇ ਲੌਕਡਾਊਨ ਦੌਰਾਨ ਹਰ ਲੋੜਵੰਦ ਦੀ ਮਦਦ ਕੀਤੀ ਹੈ ਉਹ ਹਰ ਇਕ ਲਈ ਸਤਿਕਾਰਯੋਗ ਬਣ ਗਿਆ ਹੈ। ਸੋਨੂੰ ਸੂਦ ਕੋਰੋਨਾ ਦੇ ਪੀੜਤਾਂ ਦੀ ਹਰ ਸੰਭਵ ਸਹਾਇਤਾ ਵਿੱਚ ਜੁਟੇ ਹੋਏ ਹਨ। ਸੋਨੂੰ ਸੂਦ ਆਕਸੀਜਨ, ਦਵਾਈਆ, ਐਂਬੂਲੈਂਸਾਂ ਤੋਂ ਲੈ ਕੇ ਮਰੀਜ਼ਾਂ ਲਈ ਬੈਡਸ ਤੱਕ ਦਾ ਪ੍ਰਬੰਧ ਕਰ ਰਹੇ ਹਨ।