ਪੰਜਾਬੀ ਗਾਇਕ ਅਤੇ ਜਵਾਨਾਂ ਦੇ ਦਿਲ ਦੀ ਧੜਕਣ ਬਣ ਚੁੱਕੇ ਕਾਕਾ ਦਾ ਨਵਾਂ ਗਾਣਾ ਇਕ ਦਿਨ ਪਹਿਲਾਂ ਲੌਂਚ ਹੋ ਗਿਆ ਹੈ। ਇਸ ਗਾਣੇ ਦਾ ਨਾਮ ਹੈ 'ਆਸ਼ਿਕ ਪੁਰਾਣਾ'। ਇਹ ਗੀਤ ਭਾਵਨਾਵਾਂ ਅਤੇ ਪਿਆਰ ਨਾਲ ਭਰਪੂਰ ਹੈ। ਇਸ ਗਾਣੇ 'ਚ ਪਿਆਰ ਅਤੇ ਦਰਦ ਦੋਵੇਂ ਵੇਖੇ ਜਾ
ਰਹੇ ਹਨ। ਲੋਕ ਇਸ ਗਾਣੇ ਦੇ ਆਉਣ ਨਾਲ ਬਹੁਤ ਪ੍ਰਭਾਵਿਤ ਹੋਏ ਹਨ। ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ 'ਚ ਮਾਡਲ ਅੰਜਲੀ ਅਰੋੜਾ ਨੇ ਕਾਕਾ ਨਾਲ ਪਰਫਾਰਮ ਕੀਤਾ ਹੈ।

 


 

'ਆਸ਼ਿਕ ਪੁਰਾਣਾ' ਦਾ ਗਾਣਾ ਰਿਲੀਜ਼ ਹੁੰਦੇ ਹੀ ਹਿੱਟ ਹੋ ਗਿਆ। ਖਾਸ ਗੱਲ ਇਹ ਹੈ ਕਿ ਇਸ ਗਾਣੇ ਨੂੰ ਗਾਉਣ ਦੇ ਨਾਲ ਕਾਕਾ ਨੇ ਆਪਣਾ ਸੰਗੀਤ ਆਪ ਤਿਆਰ ਕੀਤਾ ਹੈ ਅਤੇ ਇਸ ਦੇ ਬੋਲ ਲਿਖੇ ਹਨ। ਇਸ ਵਿੱਚ ਅਦਾਬ ਖਰੌੜ ਨੇ ਵੀ ਆਪਣੇ ਪੈਰ ਰੱਖੇ ਹਨ। ਇਸ ਗਾਣੇ ਦਾ ਨਿਰਦੇਸ਼ਨ ਸੁਖ ਡੀ ਨੇ ਕੀਤਾ ਹੈ। ਇਹ ਗਾਣਾ ਸਿੰਗਲ ਟਰੈਕ ਸਟੂਡੀਓ ਦੇ ਯੂਟਿਊਬ ਚੈਨਲ 'ਤੇ ਲਾਂਚ ਕੀਤਾ ਗਿਆ ਹੈ।

 


 

ਇਕ ਦਿਨ ਤੋਂ ਵੀ ਘੱਟ ਸਮੇਂ 'ਚ ਯੂਟਿਊਬ 'ਤੇ 74 ਲੱਖ ਤੋਂ ਵੱਧ ਵਿਯੂਜ਼ ਮਿਲੇ ਹਨ। ਇਹ ਗਾਣਾ youtube ਦੀ ਟ੍ਰੈਂਡਿੰਗ ਲਿਸਟ 'ਚ ਪਹਿਲੇ ਨੰਬਰ 'ਤੇ ਹੈ। ਬਹੁਤ ਸਾਰੇ ਕਾਮੈਂਟਸ ਦੇ ਨਾਲ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਨੂੰ ਕਿੰਨਾ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ 'ਚ ਅੰਜਲੀ ਅਰੋੜਾ ਬਹੁਤ ਖੂਬਸੂਰਤ ਲੱਗ ਰਹੀ ਹੈ।

 



 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904