ਅਜੇ ਦੇਵਗਨ ਦੇ ਫੈਨਜ਼ ਲਈ ਬੁਰੀ ਖ਼ਬਰ
ਸੁਪਰਸਟਾਰ ਅਜੇ ਦੇਵਗਨ ਪਿਛਲੇ ਲੰਬੇ ਸਮੇਂ ਤੋਂ ਫਿਲਮ 'ਮੈਦਾਨ' ਦੇ ਸ਼ੂਟ ਵਿੱਚ ਰੁੱਝੇ ਹੋਏ ਹਨ ਪਰ ਇੱਕ ਵੱਡੇ ਕਾਰਨ ਕਰਕੇ ਇਹ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ।
Download ABP Live App and Watch All Latest Videos
View In Appਰਿਪੋਰਟਸ ਮੁਤਾਬਕ ਫਿਲਮ 'ਮੈਦਾਨ' ਦੇ ਡਾਇਰੈਕਟਰ ਅਮਿਤ ਰਵਿੰਦਰਨਾਥ ਸ਼ਰਮਾ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ ਜਿਸ ਕਾਰਨ ਹੁਣ ਇਸ ਫਿਲਮ ਨੂੰ ਪੂਰਾ ਹੋਣ ‘ਚ ਕੁਝ ਦਿਨ ਹੋਰ ਲੱਗ ਸਕਦੇ ਹਨ।
ਇਸ ਫਿਲਮ ਨੂੰ ਪਹਿਲਾ ਵੀ ਕੋਰੋਨਾ ਪੀਰੀਅਡ ਕਾਰਨ ਲੰਬੇ ਸਮੇਂ ਲਈ ਪੋਸਟਪੋਨ ਕੀਤਾ ਗਿਆ ਸੀ ਤੇ ਹੁਣ ਇਸ ਖਬਰ ਨੇ ਅਜੇ ਦੇ ਫੈਨਜ਼ ਨੂੰ ਜ਼ਰੂਰ ਨਿਰਾਸ਼ ਕੀਤਾ ਹੈ।
ਹਾਲਾਂਕਿ, ਇਸ ਬਾਰੇ ਕੋਈ ਆਫੀਸ਼ੀਅਲ ਬਿਆਨ ਨਹੀਂ ਦਿੱਤਾ ਗਿਆ ਕਿ ਫਿਲਮ ਰੁਕੀ ਹੈ ਜਾਂ ਅੱਗੇ ਵਧਦੀ ਹੈ। ਇਸ ਫਿਲਮ ਬਾਰੇ ਗੱਲ ਕਰੀਏ ਤਾਂ ਅਜੇ ਦੇਵਗਨ ਦਾ 'ਮੈਦਾਨ' 'ਚ ਇੱਕ ਫੁਟਬਾਲ ਕੋਚ ਦੀ ਭੂਮਿਕਾ ਨਿਭਾਉਣਗੇ।
ਇਹ ਫਿਲਮ ਇੱਕ ਸੱਚੀ ਕਹਾਣੀ ਤੋਂ ਇੰਸਪਾਇਰ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ 'ਸਿੰਘਮ 3 'ਤੇ ਵੀ ਕੰਮ ਜਲਦੀ ਹੀ ਸ਼ੁਰੂ ਹੋ ਸਕਦਾ ਹੈ।
ਰਿਪੋਰਟਸ ਮੁਤਾਬਕ ਜੈਕੀ ਸ਼ਰਾਫ ਦੀ ਇਸ ਫਿਲਮ ਵਿੱਚ ਐਂਟਰੀ ਹੋਵੇਗੀ ਜੋ ਵਿਲੇਨ ਦੀ ਭੂਮਿਕਾ 'ਚ ਦਿਖ ਸਕਦੇ ਹਨ।
ਇਨ੍ਹਾਂ ਫਿਲਮਾਂ ਤੋਂ ਇਲਾਵਾ ਅਜੇ ਦੇਵਗਨ 'ਥੈਂਕਸ ਗੌਡ' 'ਤੇ ਵੀ ਕਾਫੀ ਕੰਮ ਕਰ ਰਹੇ ਹਨ।
ਹੁਣ ਵੇਖਣਾ ਇਹ ਹੋਵੇਗਾ ਕਿ ਅਜੈ ਦੇਵਗਨ ਕਿਸ ਫਿਲਮ ਨਾਲ ਸਿਨੇਮਾ ਘਰਾਂ 'ਚ ਵੱਡਾ ਧਮਾਕਾ ਕਰਨਗੇ ਤੇ ਜਿਸ ਲਈ ਉਨ੍ਹਾਂ ਦੇ ਫੈਨਜ਼ ਵੀ ਐਕਸਾਈਟੇਡ ਹਨ।