ਸ਼ੂਟਿੰਗ ਦੌਰਾਨ ਰੇਖਾ ਨਾਲ ਹੋਇਆ ਕੁਝ ਅਜਿਹਾ ਕਿ ਫੁੱਟ-ਫੁੱਟ ਕੇ ਰੋਈ ਅਦਾਕਾਰਾ
ਬਾਲੀਵੁੱਡ ਅਦਾਕਾਰਾ ਰੇਖਾ ਨਾਲ ਜੁੜੀਆਂ ਅਜਿਹੀਆਂ ਕਈ ਗੱਲਾਂ ਹਨ ਜਿੰਨ੍ਹਾਂ ਬਾਰੇ ਲੋਕਾਂ ਨੂੰ ਸ਼ਾਇਦ ਪਤਾ ਵੀ ਨਾ ਹੋਵੇ। ਰੇਖਾ ਡਿੰਨੀ ਪ੍ਰੋਫਰੈਸ਼ਨਲ ਲਾਈਫ ਨੂੰ ਲੈਕੇ ਸੁਰਖੀਆਂ 'ਚ ਰਹੀ ਉਸ ਤੋਂ ਕਿਤੇ ਜ਼ਿਆਦਾ ਨਿੱਜੀ ਕਿੱਸੇ ਮਸ਼ਹੂਰ ਹਨ। ਅੱਜ ਤਹਾਨੂੰ ਦੱਸਦੇ ਹਾਂ ਰੇਖਾ ਦਾ ਅਜਿਹਾ ਕਿੱਸਾ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ।
Download ABP Live App and Watch All Latest Videos
View In Appਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਫਿਲਮ ਅਨਜਾਨਾ ਸਫਰ ਦੀ ਹੈ। ਰੇਖਾ ਉਸ ਸਮੇਂ 15 ਸਾਲ ਦੀ ਸੀ। ਫਿਲਮ ਦੇ ਹੀਰੋ ਬਿਸ਼ਵਜੀਤ ਸਨ।
ਖਬਰਾਂ ਮੁਤਾਬਕ ਫ਼ਿਲਮ ਦੇ ਇਕ ਸੀਨ 'ਚ ਬਿਸ਼ਵਜੀਤ ਨੇ ਰੇਖਾ ਨੂੰ 5 ਮਿੰਟ ਕਿਸ ਕੀਤਾ ਸੀ। ਰੇਖਾ ਨੂੰ ਇਸ ਸੀਨ ਬਾਰੇ ਫ਼ਿਲਮ ਦੇ ਮੇਕਰਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ ਤੇ ਇਹ ਸਭ ਅਚਾਨਕ ਹੋਇਆ ਸੀ।
ਕਹਿੰਦੇ ਨੇ ਇਹ ਸੀਨ ਰੇਖਾ ਦੀ ਮਰਜ਼ੀ ਦੇ ਖਿਲਾਫ ਫਿਲਮਾਇਆ ਗਿਆ ਸੀ। ਇਸ ਦੌਰਾਨ ਰੇਖਾ ਨੇ ਖੁਦ ਨੂੰ ਬਹੁਤ ਡਰਿਆ ਹੋਇਆ ਮਹਿਸੂਸ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਪੂਰੇ ਪੰਜ ਮਿੰਟ ਬਿਸ਼ਵਜੀਤ ਰੇਖਾ ਨੂੰ ਕਿੱਸ ਕਰਦੇ ਰਹੇ ਤੇ ਇਹ ਸੀਨ ਜਦੋਂ ਖਤਮ ਹੋਇਆ ਤਾਂ ਰੇਖਾ ਦੇ ਅੱਖਾਂ 'ਚ ਹੰਝੂ ਸਨ।
ਇਸ ਸੀਨ 'ਤੇ ਬਾਅਦ 'ਚ ਕਾਫੀ ਹੰਗਾਮਾ ਖੜਾ ਹੋਇਆ ਸੀ ਤੇ ਇਹ ਮਾਮਲਾ ਕੋਰਟ ਪਹੁੰਚ ਗਿਆ ਸੀ। ਖਬਰਾਂ ਮੁਤਾਬਕ ਸੈਂਸਰ ਬੋਰਡ ਨੇ ਵੀ ਇਸ ਸੀਨ 'ਤੇ ਇਤਰਾਜ਼ ਜਤਾਇਆ ਸੀ।