Beautiful Female Singer of Punjabi Industry: ਕਿਸੇ ਤੋਂ ਘੱਟ ਨਹੀਂ ਪੰਜਾਬੀ ਇੰਡਸਟਰੀ ਦੀਆਂ ਇਹ ਖੂਬਸੂਰਤ ਫੀਮੇਲ ਸਿੰਗਰਸ
ਸੁਨੰਦਾ ਸ਼ਰਮਾ (Sunanda Sharma) ਨੇ ਗੀਤ ਬਿੱਲੀ ਅਖ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਉਸ ਨੇ ਫਿਲਮ ਵਿੱਚ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਸੱਜਣ ਸਿੰਘ ਰੰਗਰੂਟ 'ਚ ਦਿਲਜੀਤ ਦੁਸਾਂਝ ਤੇ ਯੋਗਰਾਜ ਸਿੰਘ ਨਾਲ ਕੰਮ ਕਰਕੇ ਕੀਤੀ ਸੀ। ਇਸ ਦੇ ਨਾਲ ਹੀ ਸੁਨੰਦਾ ਸ਼ਰਮਾ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ''ਤੇਰੇ ਨਾਲ ਨੱਚਨਾ'' ਗਾਣੇ ਨਾਲ ਕੀਤੀ ਸੀ।
Download ABP Live App and Watch All Latest Videos
View In Appਨਿਮਰਤ ਖਹਿਰਾ (Nimrat Khaira) ਵਾਇਸ ਆਫ ਪੰਜਾਬ ਦੇ ਸੀਜ਼ਨ 3 ਦੀ ਜੇਤੂ ਰਹੀ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਨਿਸ਼ਾਂਤ ਭੁੱਲਰ ਨਾਲ ਗਾਣਾ ਰਬ ਕਰਕੇ ਤੋਂ ਕੀਤੀ। ਉਸ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2017 ਵਿੱਚ ਲਾਹੌਰੀਏ ਫ਼ਿਲਮ ਨਾਲ ਕੀਤੀ ਸੀ, ਜਿਸ ਵਿੱਚ ਉਸ ਨੇ ਅਮਰਿੰਦਰ ਗਿੱਲ ਦੀ ਭੈਣ ਹਰਲੀਨ ਕੌਰ ਦੀ ਭੂਮਿਕਾ ਨਿਭਾਈ ਸੀ। ਫਿਲਮ ਵਿਚ ਉਸ ਦੇ ਅਭਿਨੈ ਦੀ ਦਰਸ਼ਕਾਂ ਨੇ ਖੂਬ ਸ਼ਲਾਘਾ ਕੀਤੀ ਸੀ।
ਨੇਹਾ ਕੱਕੜ (Neha Kakkar) ਨੇ ਆਪਣੇ ਸਿੰਗਿੰਗ ਦੀ ਸ਼ੁਰੂਆਤ ਆਪਣੇ ਬਚਪਨ ਤੋਂ ਹੀ ਕਰ ਦਿੱਤੀ ਸੀ। ਉਸ ਦੀ ਮਿਹਨਤ ਕਰਕੇ ਅੱਜ ਇੰਡਸਟਰੀ 'ਚ ਨੇਹਾ ਨੇ ਇੱਕ ਉੱਚਾ ਮੁਕਾਮ ਹਾਸਲ ਕੀਤਾ ਹੈ। ਨੇਹਾ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਗਾਣਿਆਂ ਲਈ ਵੀ ਫੇਮਸ ਹੈ।
ਮਿਸ ਪੂਜਾ (Miss Pooja) ਮਿਸ ਪੂਜਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2006 ਵਿੱਚ ਡਿਊਟ ਗਾਣੇ 'ਜਾਨ ਤੋਂ ਪਿਆਰੀ' ਨਾਲ ਕੀਤੀ ਸੀ। ਉਹ ਪੰਜਾਬੀ ਗਾਇਕੀ ਰਿਐਲਿਟੀ ਸ਼ੋਅ ਵਾਇਸ ਆਫ ਪੰਜਾਬ ਦਾ ਜੱਜ ਰਹੀ ਹੈ। ਸਾਲ 2009 ਵਿੱਚ ਉਸ ਦੀ ਪਹਿਲੀ ਸੋਲੋ ਐਲਬਮ “ਰੋਮਾਂਟਿਕ ਜੱਟਆਈ ਸੀ।
ਅਨਮੋਲ ਗਗਨ ਮਾਨ (Anmol Gagan Mann) ਨੇ ਆਪਣੇ ਕਰੀਅਰ ਦੀ ਸ਼ੁਰੂਆਤ 2015 'ਚ 'ਰੌਇਲ ਜੱਟੀ' ਗਾਣੇ ਤੋਂ ਕੀਤੀ। ਜਿਸ ਤੋਂ ਬਾਅਦ ਗਗਨ ਮਾਨ ਨੇ 'ਪੰਜਾਬੋ' ਟਾਈਟਲ ਦੀ ਐਲਬਮ ਕੀਤੀ ਸੀ ਜੋ 2015 ਦੀ ਹਿੱਟ ਐਲਬਮ ਮੰਨੀ ਜਾਂਦੀ ਹੈ।
ਜੈਨੀ ਜੌਹਲ (Jenny Johal) ਨੇ 4 ਸਾਲ ਦੀ ਉਮਰ ਵਿੱਚ ਗੁਰੂ ਭੁਪਿੰਦਰ ਸਿੰਘ ਉਸਤਾਦ ਤੋਂ ਗਾਉਣਾ ਸਿਖਣਾ ਸ਼ੁਰੂ ਕੀਤਾ ਸੀ। ਉਸ ਨੂੰ ਸੁਪਰ ਹਿੱਟ ਡੈਬਿਊ ਗਾਣੇ ਯਾਰੀ ਜੱਟੀ ਦੀ (2015) ਤੋਂ ਪ੍ਰਸਿੱਧੀ ਮਿਲੀ।
ਕੌਰ ਬੀ (Kaur B) ਦਾ ਅਸਲ ਨਾਂ ਬਲਜਿੰਦਰ ਕੌਰ ਹੈ। ਜਦੋਂ ਉਹ ਸਕੂਲ ਵਿਚ ਸੀ ਉਸ ਨੇ ਗਾਉਣਾ ਸ਼ੁਰੂ ਕੀਤਾ। ਉਸ ਨੂੰ ਪ੍ਰੋਫੈਸਰ ਗੁਰੂ ਪ੍ਰਤਾਪ ਸਿੰਘ ਗਿੱਲ ਨੇ ਗਾਉਣ ਦੀ ਸਿਖਲਾਈ ਦਿੱਤੀ। ਦੱਸ ਦਈਏ ਕਿ ਕੌਰ ਬੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2015 'ਚ ਫ਼ਿਲਮ 'ਡੈਡੀ ਕੂਲ ਮੁੰਡੇ ਫੂਲ' ਦੇ ਗਾਣੇ 'ਕਲਾਸਮੇਟ' ਤੋਂ ਕੀਤੀ ਸੀ।
ਰੁਪਿੰਦਰ ਹਾਂਡਾ (Rupinder Handa) ਵੀ ਕਿਸੇ ਤੋਂ ਘੱਟ ਨਹੀਂ ਹੈ। ਫਿਲਹਾਲ ਹਾਂਡਾ ਇਸ ਸਮੇਂ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਹੈ ਤੇ ਲਗਾਤਾਰ ਸੁਰਖੀਆਂ ਬਟੌਰ ਰਹੀ ਹੈ।