ਪੰਜਾਬੀ ਸਿੰਗਰ Babbu Maan ਮੁੜੇ ਸ਼ੂਟ 'ਤੇ, ਤਸਵੀਰਾਂ ਹੋ ਰਹੀਆਂ ਵਾਇਰਲ
ਬੱਬੂ ਮਾਨ ਦੇ ਫੈਨਸ ਨੂੰ ਉਨ੍ਹਾਂ ਦੇ ਪ੍ਰੋਜੈਕਟਸ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ। ਪਰ ਹੁਣ ਲੱਗਦਾ ਹੈ ਕਿ ਬੱਬੂ ਮਾਨ ਦੇ ਫੈਨਸ ਦਾ ਇਹ ਇੰਤਜ਼ਾਰ ਜਲਦੀ ਹੀ ਖ਼ਤਮ ਹੋਣ ਵਾਲਾ ਹੈ। ਕਿਉਂਕਿ ਬੱਬੂ ਮਾਨ ਨੇ ਇੱਕ ਵਾਰ ਫਿਰ ਤੋਂ ਸ਼ੁਟਿੰਗ 'ਤੇ ਵਾਪਸੀ ਕਰ ਲਈ ਹੈ।
Download ABP Live App and Watch All Latest Videos
View In Appਸੋਸ਼ਲ ਮੀਡੀਆ 'ਤੇ ਬੱਬੂ ਮਾਨ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।
ਇਸ ਦੌਰਾਨ ਬੱਬੂ ਮਾਨ ਰਵਾਇਤੀ ਕਪੜੇ ਪਾਉਂਦੇ ਨਜ਼ਰ ਆਏ। ਅਤੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੱਬੂ ਮਾਨ ਆਪਣਾ ਕਾਫੀ ਸਮੇਂ ਤੋਂ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੇ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਫੈਨਸ ਨੂੰ ਬੱਬੂ ਮਾਨ ਦੇ 'ਅੜਬ' ਪੰਜਾਬੀ ਭਾਗ 2 ਦੀਆਂ ਖਾਸੀਆਂ ਉਡੀਕਾਂ ਹਨ। ਬੱਬੂ ਮਾਨ ਨੇ ਕਰੀਬ 7 ਮਹੀਨੇ ਪਹਿਲਾਂ ਆਪਣੇ ਯੂਟਿਊਬ ਚੈਨਲ 'ਤੇ ਅੜਬ ਪੰਜਾਬੀ ਰਿਲੀਜ਼ ਕੀਤਾ ਸੀ ਅਤੇ ਹੁਣ ਕਿਹਾ ਜਾ ਰਿਹਾ ਹੈ ਕਿ ਇਸਦਾ ਦੂਜਾ ਭਾਗ ਵੀ ਆਏਗਾ।
ਬੱਬੂ ਮਾਨ ਕਿਸਾਨ ਅੰਦੋਲਨ ਦੇ ਵਿਚ ਵੀ ਕਾਫੀ ਐਕਟਿਵ ਰਹੇ। ਉਨ੍ਹਾਂ ਨੇ ਲਗਾਤਾਰ ਕਿਸਾਨਾਂ ਦਾ ਸਾਥ ਦਿੱਤਾ। ਬੱਬੂ ਮਾਨ ਨੇ ਇੱਕ ਇੰਟਰਵਿਊ 'ਚ ਇਹ ਵੀ ਕਿਹਾ ਸੀ ਕਿ ਉਹ ਕਿਸਾਨਾਂ 'ਤੇ ਬਣੀ ਰਹੀ ਕਿਸੇ ਫ਼ਿਲਮ 'ਚ ਕਿਸਾਨ ਦਾ ਕਿਰਦਾਰ ਕਰਨਾ ਚਾਹੁੰਦੇ ਹਨ। ਫਿਲਹਾਲ ਹੁਣ ਬੱਬੂ ਦਾ ਨਵਾਂ ਪ੍ਰੋਜੈਕਟ ਕਦੋਂ ਆਓਂਦਾ ਹੈ ਉਸਦਾ ਇੰਤਜ਼ਾਰ ਤਾਂ ਸਭ ਨੂੰ ਰਹੇਗਾ।