ਬੱਚਨ ਪਰਿਵਾਰ ਤੋਂ ਲੈ ਕੇ ਰਣਬੀਰ ਤੇ ਵਰੁਣ ਤੱਕ, ਇਹ ਸਿਤਾਰੇ ਕੋਰੋਨਾ ਪੌਜ਼ੇਟਿਵ
ਕੋਰੋਨਾ ਮਹਾਂਮਾਰੀ ਕਾਰਨ ਦੇਸ਼ 'ਚ ਪਿਛਲੇ ਸਾਲ ਅੱਜ ਦੇ ਹੀ ਦਿਨ ਲੌਕਡਾਊਨ ਲੱਗਿਆ ਸੀ। ਲੌਕਡਾਊਨ ਖੋਲ੍ਹਣ ਦੀ ਪ੍ਰਕਿਰਿਆ ਜੁਲਾਈ ਤੋਂ ਬਾਅਦ ਸ਼ੁਰੂ ਹੋਈ ਤੇ ਦਫਤਰ, ਕੰਪਨੀਆਂ ਖੁੱਲ੍ਹਣੇ ਸ਼ੁਰੂ ਹੋਏ। ਬਾਲੀਵੁੱਡ ਅਤੇ ਟੀਵੀ ਇੰਡਸਟਰੀ ਵੀ ਖੁੱਲ੍ਹ ਗਈ। ਕੋਵਿਡ ਨਿਯਮਾਂ ਤਹਿਤ ਸ਼ੂਟਿੰਗ ਸ਼ੁਰੂ ਹੋਈ। ਫਿਰ ਵੀ, ਬਹੁਤ ਸਾਰੇ ਸੈਲੀਬ੍ਰਿਟੀਜ਼ ਇਸ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਗਏ। ਇੱਥੇ ਅਸੀਂ ਤੁਹਾਨੂੰ ਇਨ੍ਹਾਂ ਸੈਲੀਬ੍ਰਿਟੀਜ਼ ਬਾਰੇ ਦੱਸ ਰਹੇ ਹਾਂ।
Download ABP Live App and Watch All Latest Videos
View In Appਇਸ ਕੜੀ 'ਚ ਅਮਿਤਾਭ ਬੱਚਨ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਪਿਛਲੇ ਸਾਲ ਜੁਲਾਈ ਦੇ ਅਖੀਰ ਵਿੱਚ ਉਹ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਸੀ। ਤੇ ਲਗਪਗ ਇੱਕ ਮਹੀਨੇ ਬਾਅਦ, ਉਹ ਹਸਪਤਾਲ ਵਿੱਚ ਇਲਾਜ ਕਰਵਾ ਕੇ ਘਰ ਪਰਤੇ।
ਅਮਿਤਾਭ ਬੱਚਨ ਦੇ ਨਾਲ ਅਭਿਸ਼ੇਕ ਬੱਚਨ ਤੇ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਾਏ ਬੱਚਨ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਸੀ। ਐਸ਼ਵਰਿਆ ਇਕ ਹਫਤੇ 'ਚ ਠੀਕ ਹੋ ਗਈ, ਜਦਕਿ ਅਭਿਸ਼ੇਕ ਵੀ ਲਗਪਗ 20 ਦਿਨਾਂ 'ਚ ਠੀਕ ਹੋ ਗਏ ਸੀ।
ਰਣਬੀਰ ਕਪੂਰ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ ਸੀ।
ਵਰੁਣ ਧਵਨ ਵੀ ਕੋਰੋਨਾਵਾਇਰਸ ਨਾਲ ਸੰਕਰਮਿਤ ਸੀ।
ਇਸ ਤੋਂ ਬਾਅਦ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਲਗਪਗ ਇੱਕੋ ਸਮੇਂ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਗਏ। ਹਾਲਾਂਕਿ, ਦੋਵੇਂ ਜਲਦੀ ਠੀਕ ਹੋ ਗਏ।
ਫਿਲਮ ਦੀ ਸ਼ੂਟਿੰਗ ਦੌਰਾਨ ਕਾਰਤਿਕ ਆਰੀਅਨ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਸੀ।
ਅਦਾਕਾਰਾ ਕ੍ਰਿਤੀ ਸੇਨਨ ਵੀ ਕੋਰੋਨਾਵਾਇਰਸ ਨਾਲ ਸੰਕਰਮਿਤ ਸੀ।