ਚੰਡੀਗੜ੍ਹ: ਆਸਟ੍ਰੇਲੀਆ ਦੇ ਸਿਨੇਮਾਘਰਾਂ 'ਚ ਬਾਲੀਵੁੱਡ ਦੀਆਂ ਤਿੰਨ ਫ਼ਿਲਮਾਂ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫਿਲਮ 'ਦਿਲ ਬੇਚਾਰਾ' ਦੇ ਨਾਲ-ਨਾਲ 'ਸੜਕ-2' ਤੇ 'ਲੂਟਕੇਸ' ਆਸਟ੍ਰੇਲੀਆ 'ਚ ਅਗਲੇ ਮਹੀਨੇ ਰਿਲੀਜ਼ ਹੋਣਗੀਆਂ।
8 ਅਕਤੂਬਰ ਨੂੰ ਫ਼ਿਲਮ 'ਲੂਟਕੇਸ', 15 ਅਕਤੂਬਰ ਨੂੰ 'ਦਿਲ ਬੇਚਾਰਾ' ਤੇ 22 ਅਕਤੂਬਰ ਨੂੰ 'ਸੜਕ-2' ਆਸਟ੍ਰੇਲੀਆ ਦੇ ਸਿਨੇਮਾਘਰਾਂ 'ਚ ਦੇਖੀਆਂ ਜਾਣਗੀਆਂ। ਸਿਰਫ ਵਿਕਟੋਰੀਆ ਸਟੇਟ 'ਚ ਇਹ ਫ਼ਿਲਮਾਂ ਰਿਲੀਜ਼ ਨਹੀਂ ਹੋਣਗੀਆਂ, ਸਗੋਂ ਉੱਥੋਂ ਦੇ ਭਾਰਤੀ ਫੈਨਜ਼ ਤੇ ਅਸਟਰੇਲੀਅਨ ਲੋਕ ਬਾਕੀ ਰਾਜਾਂ 'ਚ ਇਨ੍ਹਾਂ ਫ਼ਿਲਮਾਂ ਨੂੰ ਵੇਖ ਸਕਣਗੇ।
'ਲੂਟਕੇਸ', 'ਦਿਲ ਬੇਚਾਰਾ' ਤੇ 'ਸੜਕ-2' ਨੂੰ ਪਹਿਲਾ ਤੋਂ ਹੀ ਡਿਜੀਟਲ ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ਇੰਡੀਆ 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਬਾਕੀ ਦੇਸ਼ਾ 'ਚ ਭਾਰਤੀ ਫੈਨਜ਼ ਇਨ੍ਹਾਂ ਫ਼ਿਲਮਾਂ ਨੂੰ ਵੇਖਣਾ ਚਾਹੁੰਦੇ ਹਨ ਜਿਸ ਕਰਕੇ ਆਸਟ੍ਰੇਲੀਆ ਸਿਨੇਮਾ ਇਨ੍ਹਾਂ ਫ਼ਿਲਮਾਂ ਨੂੰ ਰਿਲੀਜ਼ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਤੇ ਫਿਜੀ ਵਿੱਚ ਸੁਸ਼ਾਂਤ ਰਾਜਪੂਤ ਦੀ ਆਖ਼ਿਰੀ ਫ਼ਿਲਮ 'ਦਿਲ ਬੇਚਾਰਾ' ਨੂੰ ਰਿਲੀਜ਼ ਕੀਤਾ ਜਾ ਚੁੱਕਾ ਹੈ। ਜਿਥੇ ਸੁਸ਼ਾਂਤ ਦੇ ਫੈਨਜ਼ ਵੱਡੀ ਗਿਣਤੀ 'ਚ ਫ਼ਿਲਮ ਵੇਖਣ ਪਹੁੰਚੇ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਆਸਟ੍ਰੇਲੀਆ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣਗੀਆਂ ਤਿੰਨ ਬਾਲੀਵੁੱਡ ਫ਼ਿਲਮਾਂ
ਏਬੀਪੀ ਸਾਂਝਾ
Updated at:
30 Sep 2020 03:00 PM (IST)
ਆਸਟ੍ਰੇਲੀਆ ਦੇ ਸਿਨੇਮਾਘਰਾਂ 'ਚ ਬਾਲੀਵੁੱਡ ਦੀਆਂ ਤਿੰਨ ਫ਼ਿਲਮਾਂ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫਿਲਮ 'ਦਿਲ ਬੇਚਾਰਾ' ਦੇ ਨਾਲ-ਨਾਲ 'ਸੜਕ-2' ਤੇ 'ਲੂਟਕੇਸ' ਆਸਟ੍ਰੇਲੀਆ 'ਚ ਅਗਲੇ ਮਹੀਨੇ ਰਿਲੀਜ਼ ਹੋਣਗੀਆਂ।
- - - - - - - - - Advertisement - - - - - - - - -