ਨਵੀਂ ਦਿੱਲੀ: ਮੰਗਲਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਮਿਲੀ ਹਾਰ ਤੋਂ ਬਾਅਦ ਦਿੱਲੀ ਕੈਪੀਟਲਸ ਦੇ ਕਪਤਾਨ ਸ਼੍ਰੇਅਸ਼ ਅਈਅਰ ਨੂੰ ਹੋਰ ਵੱਡਾ ਝਟਕਾ ਲੱਗਾ। ਸ਼੍ਰੇਅਸ਼ ਅਈਅਰ ਨੂੰ ਹੈਦਰਾਬਾਦ ਖਿਲਾਫ ਮੈਚ ਵਿੱਚ ਹੌਲੀ ਓਵਰ ਰੇਟ ਲਈ ਦੋਸ਼ੀ ਪਾਇਆ ਗਿਆ ਕਿਉਂਕਿ ਸ਼੍ਰੇਅਸ਼ ਅਈਅਰ ਖ਼ਿਲਾਫ਼ ਸਲੌਅ ਓਵਰ ਰੇਟ ਦਾ ਇਹ ਪਹਿਲਾ ਕੇਸ ਹੈ, ਇਸ ਲਈ ਉਸ ਨੂੰ 12 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ।

ਸ਼੍ਰੇਅਸ ਅਈਅਰ ਨੂੰ ਆਈਪੀਐਲ ਅਧਿਕਾਰੀਆਂ ਵੱਲੋਂ ਜ਼ੁਰਮਾਨੇ ਦੀ ਜਾਣਕਾਰੀ ਦਿੱਤੀ ਗਈ। ਬਿਆਨ ਵਿਚ ਕਿਹਾ ਗਿਆ, “ਦਿੱਲੀ ਕੈਪੀਟਲਸ ਵਿਰੁੱਧ ਆਈਪੀਐਲ ਚੋਣ ਜ਼ਾਬਤਾ ਤੋੜਨ ਦਾ ਪਹਿਲਾ ਕੇਸ ਸਲੋਅ ਓਵਰ ਰੇਟ ਦਾ ਹੈ। ਕਪਤਾਨ ਅਈਅਰ 'ਤੇ 12 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਜਾਂਦਾ ਹੈ।"

ਦੱਸ ਦਈਏ ਕਿ ਅਈਅਰ ਆਈਪੀਐਲ ਦੇ ਸੀਜ਼ਨ 13 ਵਿੱਚ ਪਹਿਲਾ ਕਪਤਾਨ ਨਹੀਂ ਹੈ, ਜਿਸ ਨੂੰ ਸਲੋਅ ਓਵਰ ਰੇਟ ਕਰਕੇ ਜ਼ੁਰਮਾਨਾ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਰਾਇਲ ਚੈਲੇਂਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਸਲੋਅ ਓਵਰ ਰੇਟ ਕਾਰਨ 15 ਲੱਖ ਰੁਪਏ ਦਾ ਜ਼ੁਰਮਾਨਾ ਲੱਗ ਚੁੱਕਿਆ ਹੈ।

ਦਿੱਲੀ ਕੈਪੀਟਲਸ ਵੀ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਕੈਪੀਟਲਸ ਨੇ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਜਿੱਤ ਲਈ 163 ਦੌੜਾਂ ਦਾ ਟੀਚਾ ਰੱਖਿਆ ਸੀ ਪਰ ਦਿੱਲੀ ਦੀ ਟੀਮ ਤੈਅ ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 147 ਦੌੜਾਂ ਹੀ ਬਣਾ ਸਕੀ।

Hathras Case: ਮੋਦੀ ਨੇ ਕੀਤੀ ਸੀਐਮ ਯੋਗਾ ਨਾਲ ਗੱਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦਾ ਆਦੇਸ਼

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904