ਮੁੰਬਈ: ਆਮਿਰ ਖਾਨ ਦੀ 'ਠਗਸ ਆਫ ਹਿੰਦੁਸਤਾਨ' ਬਾਰੇ ਵੱਡੀ ਖਬਰ ਆਈ ਹੈ। ਖਬਰ ਅਨੁਸਾਰ, ਫ਼ਿਲਮ ਨਿਰਮਾਤਾ, ਨਿਰਦੇਸ਼ਕ ਤੇ ਅਭਿਨੇਤਾ ਆਮਿਰ ਖਾਨ ‘ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉੱਤਰ ਪ੍ਰਦੇਸ਼ ਦੇ ਜੌਨਪੁਰ ‘ਚ ਕੇਸ ਦਰਜ ਕੀਤਾ ਗਿਆ ਹੈ। ਫ਼ਿਲਮ ਵਿਰੁੱਧ ਬੋਲਦੇ ਹੋਏ, ਇੱਕ ਖਾਸ ਭਾਈਚਾਰੇ ਤੇ ਜਾਤ ਦੇ ਲੋਕਾਂ ਨੇ ਮਾਣਹਾਨੀ ਦਾ ਦਾਅਵਾ ਕੀਤਾ ਹੈ। ਇਸ ਲਈ 12 ਨਵੰਬਰ ਨੂੰ ਕਾਊਂਟਰ ਟ੍ਰਿਬਿਊਨਲ ਦੇ ਵਕੀਲ ਹੰਸਰਾਜ ਨੇ ਗਵਾਹੀ ਲਈ ਤਲਬ ਕੀਤਾ ਹੈ।



ਫਿਲਮ ਦੇ ਸਿਰਲੇਖ ਨੂੰ ਬਦਲਣ ਤੇ ਮਲਾਹ ਤੋਂ ਪਹਿਲਾਂ ਫਿਰੰਗੀ ਸ਼ਬਦ ਹਟਾਉਣ ਲਈ ਮੈਮੋਰੈਂਡਮ ਜ਼ਿਲ੍ਹੇ ਦੇ ਮੈਜਿਸਟ੍ਰੇਟ ਰਾਹੀਂ ਰਾਸ਼ਟਰਪਤੀ ਨੂੰ ਵੀ ਭੇਜਿਆ ਗਿਆ ਹੈ। 'ਠਗਸ ਆਫ ਹਿੰਦੁਸਤਾਨ' ਇੰਗਲਿਸ਼ ਨਾਵਲ `ਤੇ ਅਧਾਰਤ ਫ਼ਿਲਮ ਹੈ। ਇਸ `ਚ ਆਜ਼ਾਦੀ ਤੋਂ ਪਹਿਲਾਂ ਕ੍ਰਾਂਤੀਕਾਰੀਆਂ ਨੂੰ `ਠੱਗ` ਕਿਹਾ ਜਾਂਦਾ ਸੀ। 1795 ਤੋਂ 1795 ਤਕ ਦੀ ਕਹਾਣੀ ਫ਼ਿਲਮ `ਚ ਦਿਖਾਈ ਗਈ ਹੈ। ਫ਼ਿਲਮ ਦੇ ਨਿਰਮਾਤਾ ਆਦਿੱਤਿਆ ਚੋਪੜਾ, ਐਕਟਰ ਆਮਿਰ ਖ਼ਾਨ ਤੇ ਡਾਇਰੈਕਟਰ ਵਿਜੇ ਕ੍ਰਿਸ਼ਨਾ ਖਿਲਾਫ ਮਾਮਲਾ ਦਾਇਰ ਕੀਤਾ ਗਿਆ ਹੈ। ਵਕੀਲ ਹਿਮਾਸ਼ੂ ਸ਼੍ਰੀਵਾਤਵ ਤੇ ਬ੍ਰਿਜੇਸ਼ ਸਿੰਘ ਦਾ ਕਹਿਣਾ ਹੈ ਕਿ ਫ਼ਿਲਮਾਂ `ਚ ਅਜਿਹਾ ਕੁਝ ਟੀਆਰਪੀ ਵਧਾਉਣ ਤੇ ਮੁਨਾਫਾ ਕਮਾਉਣ ਲਈ ਕੀਤਾ ਜਾਂਦਾ ਹੈ।



'ਠਗਸ ਆਫ ਹਿੰਦੁਸਤਾਨ' ਦੀ ਕਹਾਣੀ ਕਾਨਪੁਰ ਜ਼ਿਲ੍ਹੇ ਦੀ ਹੈ। ਇਸ ਤੋਂ ਬਾਅਦ ਜੇਕਰ ਫ਼ਿਲਮ ਦਾ ਨਾਂ `ਠਗਸ ਆਫ ਹਿੰਦੁਸਤਾਨ` ਰੱਖਿਆ ਜਾਂਦਾ ਹੈ ਤਾਂ ਇਹ ਚੰਗੀ ਗੱਲ ਨਹੀਂ। ਫ਼ਿਲਮ `ਚ ਆਮਿਰ ਦਾ ਨਾਂ ਫਿਰੰਗੀ ਮਲਾਹ ਹੈ, ਜਿਸ `ਤੇ ਮੇਕਰਸ ਨੂੰ ਪਤਾ ਹੈ ਕਿ ਫ਼ਿਲਮ ਦਾ ਵਿਰੋਧ ਹੋਣਾ ਹੈ ਜਿਸ ਨਾਲ ਉਨ੍ਹਾਂ ਦੀ ਫ਼ਿਲਮ ਦਾ ਪ੍ਰਮੋਸ਼ਨ ਵੀ ਹੋ ਜਾਵੇਗਾ। ਸ਼ਿਕਾਇਤ `ਚ ਲਿਖਿਆ ਹੈ ਕਿ ਅਜਿਹਾ ਕਰਨ ਨਾਲ ਸਮਾਜ `ਚ ਜਾਤ ਨੂੰ ਲੈ ਕੇ ਨਫਰਤ ਪੈਦਾ ਹੋ ਸਕਦੀ ਹੈ।