ਭਾਰਤ ਇਸ ਗੱਲ 'ਤੇ ਰਾਜ਼ੀ ਹੋਇਆ ਸੀ ਕਿ 2018-19 ਵਿੱਚ ਇਰਾਨ ਤੋਂ ਤੇਲ ਦੀ ਦਰਾਮਦ ਵਿੱਚ ਇੱਕ ਤਿਹਾਈ ਕਟੌਤੀ ਕੀਤੀ ਜਾਵੇਗੀ। ਸੂਤਰਾਂ ਦੇ ਹਵਾਲੇ ਨਾਲ ਲਿਖੀ ਗਈ ਇਸ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਕੁਝ ਹੀ ਦਿਨਾਂ ਵਿੱਚ ਇਸ ਸਬੰਧੀ ਅਧਿਕਾਰਤ ਐਲਾਨ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਰਮਾਣੂ ਕਰਾਰ ਦੇ ਕਥਿਤ ਉਲੰਘਨ ਦਾ ਹਵਾਲਾ ਦਿੰਦਿਆਂ ਅਮਰੀਕਾ ਮੁੜ ਤੋਂ ਇਰਾਨ 'ਤੇ ਪਾਬੰਦੀਆਂ ਲਾਉਣ ਜਾ ਰਿਹਾ ਹੈ। ਇਹ ਪਾਬੰਦੀਆਂ ਚਾਰ ਨਵੰਬਰ ਤੋਂ ਲਾਗੂ ਹੋਣਗੀਆਂ। ਇਸ ਪਿੱਛੇ ਅਮਰੀਕਾ ਦੀ ਮਨਸ਼ਾ ਇਰਾਨ ਦੇ ਆਮਦਨ ਦੇ ਸਭ ਤੋਂ ਵੱਡੇ ਸਰੋਤ ਤੇਲ 'ਤੇ ਲਗਾਮ ਲਾ ਕੇ ਪਰਮਾਣੂ ਕਰਾਰ ਨੂੰ ਨਵੀਆਂ ਸ਼ਰਤਾਂ ਨਾਲ ਲਾਗੂ ਕਰਨ ਦੀ ਹੈ।
ਇਨ੍ਹਾਂ ਪਾਬੰਦੀਆਂ ਤੋਂ ਬਾਅਦ ਜੇਕਰ ਕੋਈ ਦੇਸ਼ ਬਿਨਾ ਅਮਰੀਕਾ ਦੀ ਆਗਿਆ ਦੇ ਇਰਾਨ ਨਾਲ ਤੇਲ ਦਾ ਵਪਾਰ ਕਰਦਾ ਹੈ ਤਾਂ ਉਸ ਉੱਪਰ ਅਮਰੀਕੀ ਅਰਥਚਾਰੇ ਤੋਂ ਵੱਖ ਹੋਣ ਦਾ ਖ਼ਤਰਾ ਬਣਿਆ ਰਹੇਗਾ। ਅਮਰੀਕਾ ਚਾਹੁੰਦਾ ਹੈ ਕਿ ਹੌਲੀ-ਹੌਲੀ ਸਾਰੇ ਦੇਸ਼ ਇਰਾਨ ਤੋਂ ਤੇਲ ਖਰੀਦਣਾ ਬੰਦ ਕਰ ਦੇਣ ਪਰ ਹੁਣ ਇਹਹ ਦੇਸ਼ ਕੁਝ ਸ਼ਰਤਾਂ ਨਾਲ ਭਾਰਤ ਨੂੰ ਵਿਸ਼ੇਸ਼ ਛੋਟ ਦੇਣ ਲਈ ਰਜ਼ਾਮੰਦ ਹੋ ਗਿਆ ਹੈ।