ਦਿਸ਼ਾ ਨੇ ਇਸ ਤਸਵੀਰ ‘ਤੇ ਟਿੱਪਣੀ ਕਰਦਿਆਂ ਲਿਖਿਆ, ‘ਬੌਡੀ’। ਇਸ ਦੇ ਨਾਲ ਹੀ ਉਸਨੇ ਫਾਇਰ ਇਮੋਜੀ ਵੀ ਸ਼ੇਅਰ ਕੀਤੀ ਹੈ। ਸਿਰਫ ਦਿਸ਼ਾ ਹੀ ਨਹੀਂ ਬਲਕਿ ਕ੍ਰਿਸ਼ਨਾ ਦੀ ਇਸ ਤਸਵੀਰ ‘ਤੇ ਟਾਈਗਰ ਸ਼ਰਾਫ ਨੇ ਟਿੱਪਣੀ ਕੀਤੀ ਜਿਸ ‘ਚ ਉਸ ਨੇ ਅੱਖਾਂ ‘ਤੇ ਹੱਥ ਰੱਖੇ ਵਾਲੀ ਇਮੋਜੀ ਸ਼ੇਅਰ ਕੀਤੀ ਹੈ।
ਕ੍ਰਿਸ਼ਨ ਸ਼ਰਾਫ ਲਾਈਮਲਾਈਟ ਤੋਂ ਥੋੜ੍ਹੀ ਜਿਹੀ ਦੂਰੀ ਤੇ ਰਹਿੰਦੀ ਹੈ ਤੇ ਕਹਿੰਦੀ ਹੈ ਕਿ ਉਹ ਫਿਲਮਾਂ ‘ਚ ਨਹੀਂ ਆਉਣਾ ਚਾਹੁੰਦੀ। ਹਾਲਾਂਕਿ, ਆਪਣੀਆਂ ਬੋਲਡ ਤਸਵੀਰਾਂ ਦੇ ਕਾਰਨ ਕ੍ਰਿਸ਼ਨਾ ਅਕਸਰ ਸੁਰਖੀਆਂ ‘ਚ ਰਹਿੰਦੀ ਹੈ।
ਕ੍ਰਿਸ਼ਨਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਅਕਸਰ ਆਪਣੇ ਬੁਆਏਫ੍ਰੈਂਡ ਨਾਲ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਤਸਵੀਰਾਂ ਸ਼ੇਅਰ ਕਰਦੀ ਰਹੀ ਹੈ ਪਰ ਹਾਲ ਹੀ ਵਿੱਚ, ਉਸ ਨੇ ਆਪਣੇ ਇੰਸਟਾਗ੍ਰਾਮ ਤੋਂ ਆਪਣੇ ਬੁਆਏਫ੍ਰੈਂਡ ਦੀਆਂ ਫੋਟੋਆਂ ਨੂੰ ਡਿਲੀਟ ਕਰ ਦਿੱਤਾ।