ਦੱਖਣੀ ਕੋਰੀਆ ‘ਚ ਇਕ ਨਵੀਂ ਕਿਸਮ ਦੇ ਅਪਰਾਧ ਨੇ ਦਹਿਸ਼ਤ ਫੈਲਾ ਦਿੱਤੀ ਹੈ। ਇਸ ਪੈਨਿਕ ਦਾ ਨਾਮ 'ਮੋਲਕਾ' ਹੈ। MOLKA ਸ਼ਬਦ ਕੋਰੀਅਨ ਭਾਸ਼ਾ 'ਚ ਖੁਫੀਆ ਕੈਮਰੇ ਲਈ ਵਰਤਿਆ ਜਾਂਦਾ ਹੈ। ਕੁਝ ਸਾਲਾਂ ਵਿੱਚ ਮੋਲਕਾ ਨੇ ਇੱਕ ਵੱਡੇ ਖ਼ਤਰੇ ਦਾ ਰੂਪ ਧਾਰ ਲਿਆ ਹੈ। ਇਥੇ ਖੁਫੀਆ ਕੈਮਰਿਆਂ ਨਾਲ ਲੋਕਾਂ ਦੀ ਨਿੱਜਤਾ ਨੂੰ ਰਿਕਾਰਡ ਕੀਤਾ ਜਾ ਰਿਹਾ ਹੈ।
ਲੋਕਾਂ ਦੀ ਇੱਛਾ ਦੇ ਵਿਰੁੱਧ ਉੱਚ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਸਾਲ 2012 ‘ਚ ਪੁਲਿਸ ਕੋਲ ਇਸ ਤਰ੍ਹਾਂ ਦੀਆਂ 2400 ਸ਼ਿਕਾਇਤਾਂ ਆਈਆਂ ਸਨ। ਜਦਕਿ 2017 ‘ਚ ਕੇਸਾਂ ਦੀ ਗਿਣਤੀ ਵੱਧ ਕੇ 6400 ਹੋ ਗਈ। ਅਸ਼ਲੀਲ ਵੀਡੀਓ, ਫਿਲਮਾਂ ਤੇ ਸਾਹਿਤ ‘ਤੇ ਦੱਖਣੀ ਕੋਰੀਆ ਵਿੱਚ ਪਾਬੰਦੀ ਹੈ। ਇਸ ਦੇ ਬਾਵਜੂਦ ਅਜਿਹੀਆਂ ਵਾਰਦਾਤਾਂ ਦੀਆਂ ਖਬਰਾਂ ਆ ਰਹੀਆਂ ਹਨ।
2019 ਵਿੱਚ ਇੱਕ ਪੈਥੋਲੋਜਿਸਟ ਇੱਕ ਪਰਿਵਾਰਕ ਮਹਿਲਾਵਾਂ ਦੀ ਸਰਕਟ ਦੀਆਂ ਫੋਟੋਆਂ ਖਿੱਚਦਾ ਫੜਿਆ ਗਿਆ ਸੀ ਜੋ ਸੁਪਰ ਮਾਰਕੀਟ ‘ਚ ਗਈਆਂ ਹੋਈਆਂ ਸੀ। ਗਈਆਂ ਹੋਈਆਂ ਸੀ। ਪੁਲਿਸ ਜਾਂਚ ‘ਚ ਇਹ ਗੱਲ ਸਾਹਮਣੇ ਆਈ ਕਿ ਉਸ ਦੇ ਫੋਨ ‘ਚ ਉਸਦੇ ਨਾਲ ਕੰਮ ਕਰਨ ਵਾਲੀਆਂ ਕਈ ਮਹਿਲਾਵਾਂ ਦੇ ਵੀਡੀਓ ਵੀ ਹਨ। ਦੋਸ਼ੀ ਵਿਅਕਤੀ ਨੇ ਲਾਕਰ ਦੇ ਸਾਹਮਣੇ ਇਕ ਖੁਫੀਆ ਕੈਮਰਾ ਲਗਾਇਆ ਸੀ।
ਜਿਸ ਦੇ ਨਾਲ ਕੱਪੜੇ ਬਦਲਣ ਦੀਆਂ ਵੀਡੀਓ ਰਿਕਾਰਡ ਕੀਤੀਆਂ ਗਈਆਂ। ਮੁਲਜ਼ਮਾਂ ਨੂੰ ਬਾਅਦ ਵਿੱਚ 10 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਯੋਨ ਅਪਰਾਧੀਆਂ ਦੀ ਇਸ ਹਰਕਤ ਦਾ ਲੋਕਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੇ ਲੋਕ ਬੀਮਾਰ ਹੋ ਗਏ। ਇਥੋਂ ਤੱਕ ਕਿ ਕੁਝ ਲੋਕਾਂ ਨੇ ਤਾਂ ਖ਼ੁਦਕੁਸ਼ੀ ਤੱਕ ਕਰ ਲਈ।
ਇਹ ਵੀ ਪੜ੍ਹੋ :