ਡਿਜ਼ਾਈਨ ਤੇ ਡਿਸਪਲੇਅਃ
ਨਵੇਂ iPhone SE ਵਿੱਚ 4.7 ਇੰਚ ਦੀ ਰੇਟੀਨਾ HD ਡਿਸਪਲੇਅ ਹੈ ਜੋ HDR 10 ਦਾ ਨਜ਼ਾਰਾ ਦਿੰਦਾ ਹੈ। ਯਾਨੀ ਕਿ ਇਸ ਫ਼ੋਨ ਵਿੱਚ ਤੁਹਾਨੂੰ ਗੂੜ੍ਹੇ ਤੋਂ ਫਿੱਕਾ ਹਰ ਰੰਗ ਸਹੀ ਦਿਖਾਈ ਦੇਵੇਗਾ। ਇਸ ਨਾਲ ਤਸਵੀਰਾਂ ਤੋਂ ਲੈ ਕੇ ਵੀਡੀਓਜ਼ ਦੇਖਣੀਆਂ ਤੇ ਗੇਮਜ਼ ਖੇਡਣੀਆਂ ਕਾਫੀ ਮਜ਼ੇਦਾਰ ਰਹਿਣਗੀਆਂ। ਡਿਜ਼ਾਈ ਦੇ ਮਾਮਲੇ ਵਿੱਚ iPhone SE ਤੁਹਾਨੂੰ ਤਾਜ਼ਗੀ ਦਾ ਅਨੁਭਵ ਨਹੀਂ ਦੇਵੇਗਾ। ਇਸ ਦਾ ਡਿਜ਼ਾਈਨ ਆਈਫ਼ੋਨ 8 ਵਰਗਾ ਹੈ। ਇਸ ਦੀ ਬਾਡੀ ਏਅਰੋਸਪੇਸ ਗ੍ਰੇਡ ਐਲਯੂਮੀਨੀਅਮ ਤੇ ਡਿਊਰੇਬਲ ਗਲਾਸ ਨਾਲ ਬਣੀ ਹੋਈ ਹੈ।
ਕੈਮਰਾ
Apple ਦੇ iPhone ਆਪਣੇ ਚੰਗੇ ਕੈਮਰੇ ਕਰਕੇ ਕਾਫੀ ਪ੍ਰਸਿੱਧ ਹਨ। iPhone SE ਵਿੱਚ 12 MP ਦਾ ਇੱਕੋ ਹੀ ਮੁੱਖ ਕੈਮਰਾ ਦਿੱਤਾ ਗਿਆ ਹੈ ਜੋ f/1.8 ਅਪਰਚਰ ਨਾਲ ਆਉਂਦਾ ਹੈ, ਜਦਕਿ ਸੈਲਫੀ ਕੈਮਰਾ 7MP ਦਾ ਹੈ। ਖ਼ਾਸ ਗੱਲ ਇਹ ਹੈ ਕਿ ਨਵਾਂ iPhone SE 4K ਵੀਡੀਓ ਬਣਾ ਸਕਦਾ ਹੈ, ਉਹ ਵੀ 60fps ਤੱਕ। ਅਜਿਹੇ ਵਿੱਚ ਐਪਲ ਦਾ ਇਹ ਫ਼ੋਨ ਫੋਟੋਗ੍ਰਾਫੀ ਦੇ ਲਿਹਾਜ਼ ਨਾਲ ਚੰਗਾ ਸਾਬਤ ਹੋ ਸਕਦਾ ਹੈ।
ਪ੍ਰਦਰਸ਼ਨ
iPhone SE ਵਿੱਚ Apple ਨੇ A13 Bionic ਪ੍ਰੋਸੈਸਰ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਇਹੋ ਪ੍ਰੋਸੈਸਰ ਕੰਪਨੀ ਦੇ ਫਲੈਗਸ਼ਿਪ ਯਾਨੀ ਕਿ ਸਭ ਤੋਂ ਮਹਿੰਗੇ ਫ਼ੋਨ ਯਾਨੀ ਕਿ Apple iPhone 11 ਵਿੱਚ ਵੀ ਆਉਂਦਾ ਹੈ। ਕੰਪਨੀ ਵੱਲੋਂ ਇਸ ਵਿੱਚ iOS 13 ਦਿੱਤੀ ਜਾਂਦੀ ਹੈ, ਜਿਸ ਨੂੰ ਭਵਿੱਖ ਵਿੱਚ ਅਪਡੇਟ ਵੀ ਕੀਤਾ ਜਾ ਸਕੇਗਾ। iPhone SE ਵਿੱਚ ਤੁਸੀਂ ਇੱਕੋ ਵੇਲੇ ਦੋ SIM ਚਲਾ ਸਕਦੇ ਹੋ। Apple ਦਾ ਦਾਅਵਾ ਹੈ ਕਿ iPhone SE ਉੱਪਰ ਪਾਣੀ ਦੇ ਛਿੱਟਿਆਂ ਦਾ ਕੋਈ ਅਸਰ ਨਹੀਂ ਹੋਵੇਗਾ ਤੇ ਇਸ ਫ਼ੋਨ ਨੂੰ IP67 ਰੇਟਿੰਗ ਵੀ ਮਿਲੀ ਹੋਈ ਹੈ। ਇਨ੍ਹਾਂ ਫੀਚਰਜ਼ ਨਾਲ Apple iPhone SE ਇੱਕ ਬਿਹਤਰੀਨ ਫ਼ੋਨ ਸਾਬਤ ਹੋ ਸਕਦਾ ਹੈ।
ਆਓ ਹੁਣ ਇੱਕ ਨਜ਼ਰ Apple iPhone SE ਦੀਆਂ ਸੰਭਾਵਿਤ ਕੀਮਤਾਂ ਉੱਪਰ ਵੀ ਮਾਰ ਲਈਏ:
Apple iPhone SE 64 GB: $399 (ਤਕਰੀਬਨ 30,562 ਰੁਪਏ)
Apple iPhone SE 128 GB: $449 (ਤਕਰੀਬਨ 34,392 ਰੁਪਏ)
Apple iPhone SE 256 GB: $499 (ਤਕਰੀਬਨ 38,222 ਰੁਪਏ)
Apple iPhone SE ਦੀ ਪ੍ਰੀ-ਬੁਕਿੰਗ 17 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਤੇ ਵਿਕਰੀ ਲਈ ਇਹ ਫ਼ੋਨ 24 ਅਪ੍ਰੈਲ ਤੋਂ ਉਪਲਬਧ ਕਰਵਾਇਆ ਜਾਵੇਗਾ।