ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਨਾਲ ਟ੍ਰੋਲਰਸ ਦੇ ਨਿਸ਼ਾਨੇ ‘ਤੇ ਰਹਿੰਦੇ ਹਨ। ਜੇਕਰ ਕਪਿਲ ਕੁਝ ਨਾ ਵੀ ਕਰਨ ਤਾਂ ਵੀ ਟ੍ਰੋਲਰ ਕਿਸੇ ਨਾ ਕਿਸੇ ਵਜ੍ਹਾ ਨਾਲ ਉਨ੍ਹਾਂ ਨੂੰ ਨਿਸ਼ਾਨਾ ਬਣਾ ਲੈਂਦੇ ਹਨ।

ਹਾਲ ਹੀ ‘ਚ ਕਪਿਲ ਨੇ ਇਵੈਂਟ ‘ਚ ਟ੍ਰੋਲਰਜ਼ ਦੀ ਤੁਲਨਾ ਇੱਕ ਅਜਿਹੇ ਬੱਚੇ ਨਾਲ ਕੀਤੀ ਹੈ ਜੋ ਬਿਨਾ ਪਲਾਨਿੰਗ ਤੋਂ ਦੁਨੀਆ ‘ਚ ਆ ਜਾਂਦਾ ਹੈ। ਕਪਿਲ ਨੇ ਕਿਹਾ ਕਿ ਮੈਂ ਪਹਿਲਾਂ ਤਾਂ ਇਨ੍ਹਾਂ ਗੱਲਾਂ ‘ਤੇ ਧਿਆਨ ਦਿੰਦਾ ਸੀ ਪਰ ਹੁਣ ਮੈਂ ਇਨ੍ਹਾਂ ਨੂੰ ਇਗਨੌਰ ਕਰਦਾ ਹਾਂ।


ਮੀਡੀਆ ਨਾਲ ਗੱਲ ਕਰਦੇ ਹੋਏ ਕਪਿਲ ਨੇ ਕਿਹਾ, “ਸੋਸ਼ਲ ਮੀਡੀਆ ‘ਤੇ ਤਿੰਨ ਤਰ੍ਹਾਂ ਦੇ ਫੌਲੋਅਰਸ ਹੁੰਦੇ ਹਨ। ਇੱਕ ਤੁਹਾਡੇ ਪ੍ਰਸੰਸ਼ਕ ਜਿਨ੍ਹਾਂ ਦਾ ਮੈਂ ਧੰਨਵਾਦ ਕਰਦਾ ਹਾਂ ਜੋ ਤੁਹਾਡੀ ਕਮੀਆਂ ਦੱਸਦੇ ਹਨ। ਦੂਜੇ ਹੁੰਦੇ ਹਨ ਆਲੋਚਕ ਜੋ ਤੁਹਾਡੇ ‘ਚ ਰਚਨਾਤਮਕਤਾ ਲਿਆਉਂਦੇ ਹਨ ਤੇ ਤੀਜੇ ਹੁੰਦੇ ਹਨ ਵੇਹਲੇ (ਬੇਕਾਰ) ਜੋ ਸਿਰਫ ਨੈਗਟੀਵੀਟੀ ਫੈਲਾਉਂਦੇ ਹਨ। ਇਨ੍ਹਾਂ ਨੂੰ ਅਣਦੇਖਿਆ ਕਰਨ ਦਾ ਇੱਕ ਹੀ ਤਰੀਕਾ ਹੈ ਇਨ੍ਹਾਂ ਵੱਲ ਧਿਆਨ ਨਾ ਦੇਣਾ।”


ਕਪਿਲ ਨੇ ਇੱਕ ਵਾਰ ਫੇਰ ਆਪਣੇ ਸ਼ੋਅ ਤੋਂ ਵਾਪਸੀ ਕੀਤੀ ਹੋਈ ਹੈ। ਉਨ੍ਹਾਂ ਦਾ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਦਾ ਇਹ ਸੀਜ਼ਨ ਵੀ ਅਜੇ ਤਕ ਵਧੀਆ ਚੱਲ ਰਿਹਾ ਹੈ।