Marathi Actress Kalyani Kurale Died: ਮਰਾਠੀ ਟੈਲੀਵਿਜ਼ਨ ਅਦਾਕਾਰਾ ਕਲਿਆਣੀ ਕੁਰਲੇ ਜਾਧਵ (32) ਦੀ ਸ਼ਨੀਵਾਰ ਰਾਤ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪੁਲਿਸ ਮੁਤਾਬਕ ਸਾਂਗਲੀ-ਕੋਲਹਾਪੁਰ ਰੋਡ 'ਤੇ ਕੋਲਹਾਪੁਰ ਕਸਬੇ ਨੇੜੇ ਇਕ ਟਰੈਕਟਰ ਨੇ ਉਨ੍ਹਾਂ ਦੇ ਦੋਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ। ਕਲਿਆਣੀ ਨੇ 'ਤੁਜੀਆਤ ਜੀਵ ਰੰਗਾਲਾ' ਸਮੇਤ ਕਈ ਸੀਰੀਅਲਾਂ 'ਚ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਸੀ। ਕਲਿਆਣੀ ਨੇ ਕੁਝ ਦਿਨ ਪਹਿਲਾਂ 'ਪ੍ਰੇਮਾਚੀ ਭਾਕਰੀ' ਨਾਂ ਦਾ ਹੋਟਲ ਸ਼ੁਰੂ ਕੀਤਾ ਸੀ। ਹੋਟਲ ਤੋਂ ਬਾਹਰ ਨਿਕਲਦੇ ਸਮੇਂ ਡੰਪਰ ਦੀ ਲਪੇਟ 'ਚ ਆਉਣ ਨਾਲ ਉਸ ਦੀ ਮੌਤ ਹੋ ਗਈ।


ਕਲਿਆਣੀ ਕੁਰਲੇ ਜਾਧਵ ਨੇ ਕਈ ਮਰਾਠੀ ਸੀਰੀਅਲਾਂ ਵਿੱਚ ਕੀਤਾ ਕੰਮ 
ਅਭਿਨੇਤਰੀ ਦੀ ਮੌਤ ਦੀ ਖਬਰ ਨਾਲ ਮਰਾਠੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਮਰਾਠੀ ਅਦਾਕਾਰਾ ਕਲਿਆਣੀ ਕੁਰਲੇ ਜਾਧਵ ਨੇ ਕਈ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ ਹੈ। ਉਸ ਨੇ ਤੁਜੀਆਤ ਜੀਵ ਰੰਗਾਲਾ ਤੋਂ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ ਸੀ। ਉਹ ਸ਼ੋਅ 'ਚ ਰਾਧਾ ਦੀ ਭੂਮਿਕਾ ਨਿਭਾਉਂਦੀ ਸੀ। ਇਸ ਸ਼ੋਅ ਨੇ ਉਸ ਨੂੰ ਘਰ-ਘਰ ਪ੍ਰਸਿੱਧੀ ਦਿਵਾਈ। ਉਸ ਦੀ ਅਦਾਕਾਰੀ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਸੀ। ਇਸ ਸ਼ੋਅ ਤੋਂ ਬਾਅਦ ਉਹ ਕਈ ਹੋਰ ਸ਼ੋਅਜ਼ 'ਚ ਵੀ ਨਜ਼ਰ ਆਈ। ਉਸ ਨੇ ਦੱਖਨਚਾ ਰਾਜਾ ਜੋਤੀਬਾ ‘ਚ ਆਪਣੀ ਦਮਦਾਰ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ਸੀ। ਇਹ ਸ਼ੋਅ ਟੀਵੀ ਚੈਨਲ ਸਟਾਰ ਪ੍ਰਵਾਹ ‘ਤੇ ਆਇਆ ਸੀ।


ਸੋਸ਼ਲ ਮੀਡੀਆ 'ਤੇ ਸੀ ਸਰਗਰਮ
ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਸੀ ਅਤੇ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਪੋਸਟ ਕਰਦੀ ਰਹਿੰਦੀ ਸੀ। ਕਲਿਆਣੀ ਇੰਸਟਾ ਰੀਲਾਂ ਵੀ ਬਣਾਉਂਦੀ ਸੀ। ਉਹ ਵੀਡੀਓ ਵਿੱਚ ਵੀ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਦੀ ਸੀ। ਪ੍ਰਸ਼ੰਸਕ ਉਸ ਦੀਆਂ ਵੀਡੀਓਜ਼ ਨਾਲ ਜੁੜਦੇ ਸਨ। ਕਲਿਆਣੀ ਆਪਣੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਅਪਡੇਟਸ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਸੀ।









ਹਿੰਦੁਸਤਾਨ ਦੀ ਖਬਰ ਮੁਤਾਬਕ ਕਲਿਆਣੀ ਕੋਲਹਾਪੁਰ ਦੀ ਰਹਿਣ ਵਾਲੀ ਸੀ। ਉਹ ਅਦਾਕਾਰੀ ਵਿੱਚ ਕਰੀਅਰ ਬਣਾਉਣ ਲਈ ਪੁਣੇ ਆਈ ਸੀ। ਰਿਪੋਰਟਾਂ ਦੇ ਅਨੁਸਾਰ, ਉਹ ਮਹਾਂਮਾਰੀ ਦੇ ਦੌਰਾਨ ਵਾਪਸ ਚਲੀ ਗਈ ਸੀ ਅਤੇ ਕੁਝ ਸਮਾਂ ਪਹਿਲਾਂ ਆਪਣਾ ਰੈਸਟੋਰੈਂਟ ਸ਼ੁਰੂ ਕੀਤਾ ਸੀ।