Tunisha Sharma Case Update: ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ 'ਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਮੁਲਜ਼ਮ ਸ਼ੀਜਾਨ ਖ਼ਾਨ ਵੀ ਪੁਲੀਸ ਹਿਰਾਸਤ ਵਿੱਚ ਹੈ। ਦੂਜੇ ਪਾਸੇ ਮੰਗਲਵਾਰ (27 ਦਸੰਬਰ) ਨੂੰ ਪੁਲਿਸ ਨੇ ਤੁਨੀਸ਼ਾ ਸ਼ਰਮਾ ਦੇ ਖੂਨ ਦੇ ਨਮੂਨੇ, ਕੱਪੜੇ ਅਤੇ ਗਹਿਣੇ ਜਾਂਚ ਲਈ ਭੇਜ ਦਿੱਤੇ ਹਨ। ਪੁਲਿਸ ਨੇ ਫੰਦੇ 'ਚੋਂ ਖੂਨ ਦੇ ਨਿਸ਼ਾਨ ਲਏ ਹਨ ਅਤੇ ਤੁਨੀਸ਼ਾ ਦੇ ਕੰਨਾਂ ਦੀਆਂ ਵਾਲੀਆਂ ਅਤੇ ਸੋਨੇ ਦੀ ਚੇਨ ਵੀ ਬਰਾਮਦ ਕਰ ਲਈ ਹੈ।


ਜਾਣਕਾਰੀ ਮੁਤਾਬਕ ਮੁੰਬਈ ਪੁਲਿਸ ਨੇ ਖੂਨ ਦੇ ਨਮੂਨੇ, ਕੱਪੜੇ ਅਤੇ ਗਹਿਣੇ ਕਾਲੀਨਾ ਫੋਰੈਂਸਿਕ ਲੈਬ ਨੂੰ ਭੇਜ ਦਿੱਤੇ ਹਨ। ਕਥਿਤ ਖੁਦਕੁਸ਼ੀ ਦੇ ਇਸ ਪੂਰੇ ਮਾਮਲੇ ਵਿੱਚ ਇੱਕ ਹੋਰ ਅਹਿਮ ਗੱਲ ਸਾਹਮਣੇ ਆਈ ਹੈ। ਪੁਲਿਸ ਨੇ ਦੱਸਿਆ ਹੈ ਕਿ ਤੁਨੀਸ਼ਾ ਸ਼ਰਮਾ ਅਤੇ ਦੋਸ਼ੀ ਸ਼ੀਜਾਨ ਖਾਨ ਵਿਚਕਾਰ ਤਿੰਨ ਮਹੀਨਿਆਂ ਤੋਂ ਪ੍ਰੇਮ ਸਬੰਧ ਸਨ।


'ਪਿਆਰ ਦਾ ਸਬੰਧ ਜ਼ਿਆਦਾ ਦੇਰ ਨਹੀਂ ਚੱਲਿਆ'
ਪੁਲਿਸ ਨੇ ਦੱਸਿਆ ਕਿ ਦੋਵਾਂ ਦਾ ਇਹ ਪ੍ਰੇਮ ਸਬੰਧ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ ਅਤੇ ਤਿੰਨ ਮਹੀਨਿਆਂ ਵਿੱਚ ਹੀ ਖ਼ਤਮ ਹੋ ਗਿਆ। ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸ਼ੀਜਾਨ ਖਾਨ ਨੇ ਦੋਵਾਂ ਦੀ ਉਮਰ ਦੇ ਅੰਤਰ ਬਾਰੇ ਵੀ ਗੱਲ ਕੀਤੀ ਹੈ।


ਵਟਸਐਪ ਮੈਸੇਜ-ਕਾਲ ਰਿਕਾਰਡ ਦੀ ਕੀਤੀ ਜਾ ਰਹੀ ਹੈ ਜਾਂਚ
ਵਸਈ ਦੇ ਇਕ ਹੋਰ ਪੁਲਿਸ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਪੁਲਿਸ ਤੁਨੀਸ਼ਾ ਸ਼ਰਮਾ ਅਤੇ ਸ਼ੀਜਾਨ ਖਾਨ ਦੇ ਵਟਸਐਪ ਸੰਦੇਸ਼ਾਂ ਅਤੇ ਕਾਲ ਰਿਕਾਰਡਾਂ ਦੀ ਪੁਸ਼ਟੀ ਕਰ ਰਹੀ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਸ਼ਰਮਾ ਗਰਭਵਤੀ ਸੀ, ਜਾਂਚ ਟੀਮ ਦੇ ਇਕ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਵਿਸੇਰਾ ਜਾਂਚ ਵਿਚ ਗਰਭ ਅਵਸਥਾ ਦੇ ਕੋਈ ਸੰਕੇਤ ਨਹੀਂ ਮਿਲੇ ਹਨ।


ਲਟਕਦੀ ਮਿਲੀ ਸੀ ਤੁਨੀਸ਼ਾ ਦੀ ਲਾਸ਼
ਦੱਸ ਦਈਏ ਕਿ 24 ਦਸੰਬਰ ਨੂੰ ਤੁਨੀਸ਼ਾ ਦੀ ਲਾਸ਼ ਸੈੱਟ 'ਤੇ ਹੀ ਟਾਇਲਟ 'ਚ ਲਟਕਦੀ ਮਿਲੀ ਸੀ। ਤੁਨੀਸ਼ਾ ਦੇ ਸਹਿ-ਅਦਾਕਾਰ ਸ਼ੀਜ਼ਾਨ ਖਾਨ ਨੂੰ ਐਤਵਾਰ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਸ਼ੀਜ਼ਾਨ ਖਾਨ ਨੂੰ ਬੁੱਧਵਾਰ ਤੱਕ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਤੁਨੀਸ਼ਾ ਸ਼ਰਮਾ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਦੁਪਹਿਰ 3 ਵਜੇ ਮੀਰਾ ਰੋਡ ਸ਼ਮਸ਼ਾਨਘਾਟ 'ਚ ਹੋਵੇਗਾ।