Jayasudha On Kangana Ranaut: ਸਾਊਥ ਦੀ ਮਸ਼ਹੂਰ ਅਦਾਕਾਰਾ ਜੈਸੁਧਾ ਨੇ ਹਾਲ ਹੀ ਵਿੱਚ ਕੰਗਨਾ ਰਣੌਤ 'ਤੇ ਨਿਸ਼ਾਨਾ ਸਾਧਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਕਸਰ ਦੱਖਣ ਦੇ ਅਦਾਕਾਰਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ ਅਤੇ ਇੱਥੋਂ ਦੇ ਅਦਾਕਾਰਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲਦਾ। ਅਭਿਨੇਤਰੀ ਤੋਂ ਰਾਜਨੇਤਾ ਬਣੀ ਜੈਸੁਧਾ ਨੇ ਮੁੱਖ ਤੌਰ 'ਤੇ ਤੇਲਗੂ ਸਿਨੇਮਾ ਵਿੱਚ ਕੰਮ ਕੀਤਾ ਹੈ ਅਤੇ ਹਿੰਦੀ ਸਿਨੇਮਾ ਵਿੱਚ ਅਮਿਤਾਭ ਬੱਚਨ ਦੀ 'ਸੂਰਯਵੰਸ਼ਮ' ਵਿੱਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ, ਜੋ ਅਕਸਰ ਟੈਲੀਵਿਜ਼ਨ 'ਤੇ ਦਿਖਾਈ ਜਾਂਦੀ ਹੈ।




ਕੰਗਨਾ ਨੂੰ 10 ਸਾਲਾਂ 'ਚ ਪਦਮਸ਼੍ਰੀ ਮਿਲਣ 'ਤੇ ਚੁੱਕੇ ਸਵਾਲ
ਹਾਲ ਹੀ ਵਿੱਚ, ਅਭਿਨੇਤਰੀ ਨੇ ਆਪਣੀ ਰਾਏ ਜ਼ਾਹਰ ਕੀਤੀ ਕਿ ਸਰਕਾਰ ਦੱਖਣੀ ਅਦਾਕਾਰਾਂ ਨੂੰ ਸਵੀਕਾਰ ਕਰਨ ਵਿੱਚ ਅਸਫਲ ਰਹੀ ਹੈ, ਅਤੇ ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰਾ ਕੰਗਨਾ ਰਣੌਤ ਨੂੰ ਵੀ ਨਿਸ਼ਾਨਾ ਬਣਾਇਆ। ਜੈਸੁਧਾ ਹਾਲ ਹੀ 'ਚ ਸੁਪਰਸਟਾਰ ਨੰਦਕੁਮਾਰੀ ਬਾਲਕ੍ਰਿਸ਼ਨ ਦੇ ਟਾਕ ਸ਼ੋਅ 'ਅਨਸਟੋਪੇਬਲ' 'ਚ ਪਹੁੰਚੀ ਸੀ। ਇਸ 'ਚ ਉਨ੍ਹਾਂ ਨੇ ਕਿਹਾ, "ਮੈਨੂੰ ਖੁਸ਼ੀ ਹੈ ਕਿ ਕੰਗਨਾ ਰਣੌਤ ਨੂੰ ਪਦਮ ਸ਼੍ਰੀ ਮਿਲਿਆ ਹੈ। ਉਹ ਸ਼ਾਨਦਾਰ ਅਭਿਨੇਤਰੀ ਹੈ। ਫਿਰ ਵੀ ਉਨ੍ਹਾਂ ਨੂੰ 10 ਫਿਲਮਾਂ ਦੇ ਅੰਦਰ ਹੀ ਇਹ ਐਵਾਰਡ ਮਿਲ ਗਿਆ। ਇੱਥੇ ਅਸੀਂ ਕਈ ਫਿਲਮਾਂ 'ਚ ਕੰਮ ਕੀਤਾ, ਜਿਨ੍ਹਾਂ ਨੂੰ ਅਜੇ ਤੱਕ ਸਰਕਾਰ ਨੇ ਮਾਨਤਾ ਨਹੀਂ ਦਿੱਤੀ ਹੈ।'









ਉਨ੍ਹਾਂ ਨੇ ਕਿਹਾ, “ਇਥੋਂ ਤੱਕ ਕਿ ਗਿਨੀਜ਼ ਰਿਕਾਰਡ ਵਿੱਚ ਦਰਜ ਇੱਕ ਮਹਿਲਾ ਨਿਰਦੇਸ਼ਕ ਵਿਜੇ ਨਿਰਮਲਾ ਨੂੰ ਵੀ ਇਸ ਤਰ੍ਹਾਂ ਦੀ ਪ੍ਰਸ਼ੰਸਾ ਨਹੀਂ ਮਿਲੀ ਹੈ। ਕਈ ਵਾਰ ਮੈਨੂੰ ਬੁਰਾ ਲੱਗਦਾ ਹੈ ਕਿ ਸਰਕਾਰ ਵੱਲੋਂ ਦੱਖਣ ਸਿਨੇਮਾ ਦੀ ਕਦਰ ਨਹੀਂ ਕੀਤੀ ਜਾ ਰਹੀ। ਇੱਥੇ ਦੱਸ ਦੇਈਏ ਕਿ ਵਿਜੇ ਨਿਰਮਲਾ ਨੂੰ ਸਾਲ 2002 ਵਿੱਚ ਇੱਕ ਮਹਿਲਾ ਨਿਰਦੇਸ਼ਕ ਵਜੋਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਐਂਟਰੀ ਮਿਲੀ ਸੀ, ਜਿਸ ਨੇ ਦੁਨੀਆ ਵਿੱਚ ਸਭ ਤੋਂ ਵੱਧ 44 ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ।


NTR ਨੂੰ ਵੀ ਮਿਲੇ ਭਾਰਤ ਰਤਨ
ਗੱਲਬਾਤ ਦੌਰਾਨ ਜਯਾ ਪ੍ਰਦਾ ਨੇ ਕਿਹਾ, 'ਸਾਨੂੰ ਇਸ ਨੂੰ ਸਨਮਾਨ ਨਾਲ ਲੈਣਾ ਚਾਹੀਦਾ ਹੈ। ਪੁੱਛ ਕੇ ਨਹੀਂ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਇੱਕ ਸਾਂਸਦ ਵਜੋਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ NTR ਲਈ ਭਾਰਤ ਰਤਨ ਦੀ ਬੇਨਤੀ ਕੀਤੀ ਸੀ, ਅਤੇ ਉਹ ਅੱਜ ਤੱਕ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸ਼ੋਅ ਦੀ ਮੇਜ਼ਬਾਨ ਨੰਦਾਕੁਮਾਰੀ ਬਾਲਕ੍ਰਿਸ਼ਨ ਨੇ ਜੈਸੁਧਾ ਅਤੇ ਜਯਾ ਪ੍ਰਦਾ ਦੋਵਾਂ ਨਾਲ ਸਹਿਮਤੀ ਜਤਾਈ ਅਤੇ ਇਸ ਸਾਲ ਦੱਖਣ ਦੀਆਂ ਫਿਲਮਾਂ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਹੈ।