ਅਕਸ਼ੈ ਕੁਮਾਰ ਨੂੰ ਪਤਨੀ ਨੇ ਜਾਨੋਂ ਮਾਰਨ ਦੀ ਦਿੱਤੀ ਧਮਕੀ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
ਏਬੀਪੀ ਸਾਂਝਾ | 07 Mar 2019 01:47 PM (IST)
ਮੁੰਬਈ: ਅਕਸ਼ੈ ਕੁਮਾਰ ਨੂੰ ਖ਼ਤਰਨਾਕ ਸਟੰਟ ਖੁਦ ਕਰਨ ਕਰਕੇ ਇੰਡਸਟਰੀ ‘ਚ ਖ਼ਤਰੋਂ ਕੇ ਖਿਲਾੜੀ ਕਿਹਾ ਜਾਂਦਾ ਹੈ। ਹਾਲ ਹੀ ‘ਚ ਅਕਸ਼ੈ ਨੇ ਐਮਜੌਨ ਦੇ ਇੱਕ ਇਵੈਂਟ ‘ਤੇ ਖੁਦ ਦੇ ਕੱਪੜਿਆਂ ਨੂੰ ਅੱਗ ਲਾ ਕੇ ਰੈਂਪ ਵਾਕ ਕੀਤੀ। ਇਸ ‘ਤੇ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਗੁੱਸੇ ‘ਚ ਤਿਲਮਿਲਾਈ ਟਵਿੰਕਲ ਨੇ ਸੋਸ਼ਲ ਮੀਡੀਆ ਟਵਿਟਰ ‘ਤੇ ਲਿਖਿਆ, “ਮੈਂ ਸੁਣੀਆ ਹੈ ਕਿ ਤੁਸੀਂ ਖੁਦ ਨੂੰ ਅੱਗ ਲਾਉਣ ਦਾ ਫੈਸਲਾ ਲਿਆ ਹੈ, ਘਰ ਆਓ, ਮੈਂ ਹੀ ਤੁਹਾਡੀ ਜਾਨ ਲੈ ਲਵਾਂ ਜੇਕਰ ਤੁਸੀਂ ਇਸ ਅੱਗ ਤੋਂ ਬਚ ਗਏ ਹੋ ਤਾਂ। ਹੇ ਭਗਵਾਨ ਮਦਦ ਕਰੋ।” ਟਵਿੰਕਲ ਖੰਨਾ ਦੇ ਇਸ ਟਵੀਟ ਤੋਂ ਬਾਅਦ ਪਤੀ ਅੱਕੀ ਨੇ ਵੀ ਇਸ ‘ਤੇ ਆਪਣੀ ਪ੍ਰਤੀਕਿਰੀਆ ਜ਼ਾਹਿਰ ਕੀਤੀ ਹੈ ਤੇ ਲਿਖਿਆ, “ਹੁਣ ਇਹ ਸੱਚ ‘ਚ ਕੁਝ ਅਜਿਹਾ ਹੈ ਜਿਸ ਕਾਰਨ ਮੈਨੂੰ ਘਰ ਜਾਣ ਤੋਂ ਡਰ ਲੱਗ ਰਿਹਾ ਹੈ।” ਅਕਸ਼ੈ ਕੁਮਾਰ ਇਵੈਂਟ ‘ਚ ਖੁਦ ਨੂੰ ਅੱਗ ਲਾਉਣ ਵਾਲਾ ਬੇਹੱਦ ਖ਼ਤਰਨਾਕ ਸਟੰਟ ਕੀਤਾ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਸਮੇਂ ਅੱਕੀ ਦੇ ਨਾਲ ਮਾਹਿਰਾਂ ਦੀ ਟੀਮ ਮੌਜੂਦ ਸੀ। ਨੋਟ: ਅਸੀਂ ਵੀਡੀਓ ਦੇਖ ਰਹੇ ਤੇ ਅਕਸ਼ੈ ਦੇ ਫੈਨਸ ਨੂੰ ਇਸ ਸਟੰਟ ਨੂੰ ਨਾ ਕਰਨ ਦੀ ਅਪੀਲ ਵੀ ਕਰਦੇ ਹਾਂ।