ਮੁੰਬਈ: ਬਿੱਗ ਬੌਸ 13 ‘ਚ ਪਿਛਲੇ ਹਫਤੇ ਕਿਸੇ ਨੂੰ ਵੀ ਐਲੀਮਿਨੇਟ ਨਹੀਂ ਕੀਤਾ ਸੀ। ਅਜਿਹੇ ‘ਚ ਇਸ ਵਾਰ ਬਿੱਗ ਬੌਸ ਦੇ ਘਰ ਤੋਂ ਪਹਿਲਾ ਮੈਂਬਰ ਐਲੀਮਿਨੇਟ ਹੋਣ ਵਾਲਾ ਹੈ। ਪਰ ਇਸ ਹਫਤੇ ਐਲੀਮੀਨੇਸ਼ਨ ‘ਚ ਇੱਕ ਟਵਿਸਟ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਸ ਵਾਰ ਇੱਕ ਨਹੀਂ, ਸਗੋਂ ਦੋ ਮੈਂਬਰ ਘਰੋਂ ਬਾਹਰ ਹੋਣਗੇ।

ਪਿਛਲੀ ਵਾਰ ਘਰ ਤੋਂ ਬੇਘਰ ਹੋਣ ਲਈ ਜੋ ਨੋਮੀਨੇਟ ਕੰਟੈਸਟੇਂਟ ਸੀ, ਉਨ੍ਹਾਂ ‘ਚ ਰਸ਼ਮੀ ਦੇਸਾਈ, ਕੋਇਨਾ ਮਿਤਰਾ, ਦਲਜੀਤ ਕੌਰ ਅਤੇ ਸ਼ਹਿਨਾਜ਼ ਗਿੱਲ ਸ਼ਾਮਲ ਸੀ। ਹੁਣ ਇਨ੍ਹਾਂ ਚਾਰਾਂ ਚੋਂ ਕਿਹੜੇ ਦੋ ਕੰਟੈਸਟੇਂਟ ਘਰ ਤੋਂ ਬੇਘਰ ਹੋਣਗੇ, ਇਹ ਵੇਖਣ ਲਈ ਦਰਸ਼ਕਾਂ ਨੂੰ ਫਿਲਹਾਲ ਕੁਝ ਇੰਤਜ਼ਾਰ ਕਰਨਾ ਪਵੇਗਾ।


ਜੇ ਨੋਮੀਨੇਸ਼ਨ ਬਾਰੇ ਰਿਪੋਰਟਸ ਦੀ ਮੰਨੀਏ ਤਾਂ ਇਸ ਵਾਰ ਦਲਜੀਤ ਕੌਰ ਅਤੇ ਕੋਇਨਾ ਮਿਤਰਾ ਘਰ ਤੋਂ ਬਾਹਰ ਹੋ ਸਕਦੀਆਂ ਹਨ। ਇਸ ਸਮੇਂ ਬਿੱਗ ਬੌਸ ਦੇ ਘਰ ਦੀ ਗੇਮ ਮਜ਼ੇਦਾਰ ਪੜਾਅ ‘ਚ ਪਹੁੰਚ ਚੁੱਕੀ ਹੈ। ਸ਼ੋਅ ਦੇ 13ਵੇਂ ਦਿਨ ਘਰ ‘ਚ ਕਾਫੀ ਕੁਝ ਵੇਖਣ ਨੂੰ ਮਿਲਿਆ ਹੈ।