ਤਿੰਨ ਵੱਡੇ ਭਾਰਤੀ ਪ੍ਰਸਾਰਕਾਂ ਵਾਲਟ ਡਿਜ਼ਨੀ ਵੱਲੋਂ ਸੰਚਾਲਿਤ ਸਟਾਰ ਟੀਵੀ ਚੈਨਲ, ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ੇਜ਼ ਤੇ ਵਾਇਆਕਾਮ 18-ਰਨ ਕਲਰਸ ਨੇ ਲੋਕਪ੍ਰਿਯ ਚੈਨਲਾਂ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕੀਤੀ ਹੈ। ਇਹ ਪੇਸ਼ਕਸ਼ ਸੀਮਤ ਸਮੇਂ ਲਈ ਹੈ। ਬਿਜ਼ਨਸ ਸਟੈਂਡਰਡ ਦੇ ਅਨੁਸਾਰ, ਇਨ੍ਹਾਂ ਪ੍ਰਸਾਰਕਾਂ ਦੁਆਰਾ ਇਹ ਕਦਮ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਦੇ ਆਦੇਸ਼ਾਂ ਤੋਂ ਬਾਅਦ ਲਿਆ ਗਿਆ ਹੈ।


ਮਸਲਨ ਡਿਜ਼ਨੀ ਨੇ ਸਟਾਰ ਪਲੱਸ, ਸਟਾਰ ਮਾਂ, ਸਟਾਰ ਜਲਸ਼ਾ ਅਤੇ ਏਸ਼ੀਆਨੈੱਟ ਸਣੇ 16 ਚੈਨਲਾਂ ਦੀਆਂ ਕੀਮਤਾਂ ਨੂੰ 37 ਪ੍ਰਤੀਸ਼ਤ ਘਟਾ ਕੇ 12 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ। ਇਸ ਦੇ ਹੋਰ ਚੈਨਲਾਂ ਲਈ, ਪ੍ਰਸਾਰਕ ਨੇ ਕੀਮਤਾਂ ਵਿੱਚ 50 ਫੀਸਦੀ ਜਾਂ ਮੌਜੂਦਾ ਪੱਧਰ ਦੇ ਦਸਵੇਂ ਹਿੱਸੇ ਤਕ ਦੀ ਕਟੌਤੀ ਕੀਤੀ ਹੈ। ਅਨੁਮਾਨਾਂ ਦੇ ਅਨੁਸਾਰ ਇਹ ਚੈਨਲ ਦੇ ਦਰਸ਼ਕਾਂ ਦੀ ਗਿਣਤੀ ਦਾ 50 ਤੋਂ 60 ਫੀਸਦੀ ਹਿੱਸਾ ਹੈ।


ਸਟਾਰ ਤੇ ਡਿਜ਼ਨੀ ਇੰਡੀਆ ਦੇ ਦੇਸ਼ ਪ੍ਰਬੰਧਕ ਸੰਜੇ ਗੁਪਤਾ ਨੇ ਕਿਹਾ: “ਵੱਡੀ ਕੀਮਤ ਵਿੱਚ ਕਟੌਤੀ ਦਾ ਮਤਲਬ ਉਨ੍ਹਾਂ ਗਾਹਕਾਂ ਨੂੰ ਵਾਪਸ ਲਿਆਉਣਾ ਹੈ, ਜਿਹੜੇ ਸਬਸਕ੍ਰਿਪਸ਼ਨ ਨਹੀਂ ਲੈ ਪਾ ਰਹੇ ਸੀ, ਕਿਉਂਕਿ ਉਨ੍ਹਾਂ ਦੇ ਰੇਟ ਬਹੁਤ ਜ਼ਿਆਦਾ ਸੀ। ਕੀਮਤਾਂ ਵਿੱਚ ਭਾਰੀ ਕਟੌਤੀ ਕਰਕੇ ਇਹ ਚੈਨਲ ਸਸਤੇ ਹੋ ਜਾਣਗੇ।”


ਜ਼ੀ ਨੇ ਵੀ ਛੇ ਚੈਨਲਾਂ (ਕੁੱਲ 60) ਦੀਆਂ ਕੀਮਤਾਂ 37 ਫੀ ਸਦੀ ਤੱਕ ਘਟਾ ਦਿੱਤੀਆਂ ਹਨ, ਜਿਨ੍ਹਾਂ ਵਿੱਚ ਜ਼ੀ ਟੀਵੀ, ਜ਼ੀ ਬੰਗਲਾ, ਜ਼ੀ ਮਰਾਠੀ ਤੇ ਜ਼ੀ ਤੇਲਗੂ ਸ਼ਾਮਲ ਹਨ। ਜ਼ੀ ਦੇ ਮੁੱਖ ਮਾਲੀਆ ਅਧਿਕਾਰੀ ਸੰਬੰਧ ਵਿਕਰੀ ਅਤੁਲ ਦਾਸ ਨੇ ਇਸ ਕਦਮ ਬਾਰੇ ਕਿਹਾ, "ਸਾਨੂੰ ਵਿਸ਼ਵਾਸ ਹੈ ਕਿ ਇਸ ਨਾਲ ਦੇਸ਼ ਭਰ ਵਿੱਚ ਸਾਡੇ ਚੈਨਲਾਂ ਨਾਲ ਖਪਤਕਾਰਾਂ ਦੀ ਸਾਂਝ ਵਿੱਚ ਵਾਧਾ ਹੋਏਗਾ।"


ਕਲਰਸ ਨੇ ਪੁਸ਼ਟੀ ਕੀਤੀ ਕਿ ਇਸ ਨੇ ਆਪਣੇ ਦੋ ਚੈਨਲਾਂ ਦੀਆਂ ਕੀਮਤਾਂ 19 ਰੁਪਏ ਪ੍ਰਤੀ ਮਹੀਨਾ ਤੋਂ ਘਟਾ ਕੇ 12 ਰੁਪਏ ਪ੍ਰਤੀ ਮਹੀਨਾ ਕਰ ਦਿੱਤੀਆਂ ਹਨ। ਕਲਰਸ ਦੇ ਇਸ ਦੇ ਪੈਕੇਜ ਵਿੱਚ 42 ਚੈਨਲ ਸ਼ਾਮਲ ਹਨ।