ਅੰਕਿਤਾ ਲੋਖੰਡੇ ਦੇ ਘਰ ਆਏ ਦੋ ਨਵੇਂ ਮਹਿਮਾਨ, ਸੁਸ਼ਾਂਤ ਦੀ ਐਕਸ ਗਰਲਫ੍ਰੈਂਡ ਨੇ ਖੁਦ ਸ਼ੇਅਰ ਕੀਤੀ ਤਸਵੀਰ
ਏਬੀਪੀ ਸਾਂਝਾ | 11 Aug 2020 04:30 PM (IST)
ਸੁਸ਼ਾਂਤ ਸਿੰਘ ਰਾਜਪੂਤ ਦੀ ਐਕਸ ਗਰਲਫ੍ਰੈਂਡ ਅੰਕਿਤਾ ਲੋਖੰਡੇ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਸ ਦੀ ਗੋਦ 'ਚ ਦੋ ਜੁੜਵਾਂ ਬੱਚੇ ਹਨ।
ਸੁਸ਼ਾਂਤ ਸਿੰਘ ਰਾਜਪੂਤ ਦੀ ਐਕਸ ਗਰਲਫ੍ਰੈਂਡ ਅੰਕਿਤਾ ਲੋਖੰਡੇ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਸ ਦੀ ਗੋਦ 'ਚ ਦੋ ਜੁੜਵਾਂ ਬੱਚੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਅੰਕਿਤਾ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਵਿੱਚ ਦੋ ਜੁੜਵਾ ਬੱਚੇ ਆਏ ਹਨ। ਇਨ੍ਹਾਂ ਦੋਹਾਂ ਬੱਚਿਆਂ ਦੇ ਨਾਂ ‘ਅਬੀਰ’ ਤੇ ‘ਅਬੀਰਾ’ ਹਨ। ਤਸਵੀਰ ਸ਼ੇਅਰ ਕਰਦੇ ਹੋਏ ਅੰਕਿਤਾ ਲੋਖੰਡੇ ਨੇ ਕੈਪਸ਼ਨ 'ਚ ਲਿਖਿਆ, "ਸਾਡਾ ਪਰਿਵਾਰ ਬਹੁਤ ਖੁਸ਼ ਹੈ- ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ। ਸਾਡਾ ਪਰਿਵਾਰ ਇਨ੍ਹਾਂ ਬੱਚਿਆਂ ਦੇ ਜਨਮ ਤੋਂ ਬਾਅਦ ਅਮੀਰ ਹੋ ਗਿਆ ਹੈ। ਅਬੀਰ ਤੇ ਅਬੀਰਾ ਦਾ ਸਵਾਗਤ ਹੈ।" ਮਿਲ ਗਈ ਕੋਰੋਨਾ ਦੀ ਪਹਿਲੀ ਵੈਕਸੀਨ, ਰੂਸ ਦੇ ਰਾਸ਼ਟਰਪਤੀ ਦੀ ਧੀ ਨੂੰ ਲਾਇਆ ਗਿਆ ਟੀਕਾ ਇਸ ਦੇ ਨਾਲ ਅੰਕਿਤ ਨੇ ਇਹ ਵੀ ਲਿਖਿਆ ਕਿ ਵਰਸ਼ਾ ਦੀਦੀ ਤੇ ਜੀਜਾ ਨੂੰ ਵਧਾਈਆਂ। ਦਰਅਸਲ ਇਹ ਬੱਚੇ ਅੰਕਿਤਾ ਦੇ ਬੁਆਏਫ੍ਰੈਂਡ ਵਿੱਕੀ ਜੈਨ ਦੀ ਭੈਣ ਦੇ ਹਨ। ਅੰਕਿਤਾ ਵਿੱਕੀ ਜੈਨ ਦੇ ਜਿੰਨੀ ਨਜ਼ਦੀਕ ਹੈ, ਉੱਨੀ ਹੀ ਉਹ ਉਸ ਦੇ ਪਰਿਵਾਰ ਨਾਲ ਹੈ। ਸਿਰਫ 21 ਸਾਲ ਦੀ ਉਮਰ 'ਚ ਅਰਬਪਤੀ ਬਣ ਗਈ ਸੀ ਇਹ ਮਾਡਲ, ਇੱਕ ਦਿਨ 'ਚ ਲੈਂਦੀ 500 ਸੈਲਫੀਆਂ ਅੰਕਿਤਾ ਦੀ ਇਸ ਪੋਸਟ 'ਤੇ ਉਸ ਦੇ ਪ੍ਰਸ਼ੰਸਕ ਲਗਾਤਾਰ ਟਿੱਪਣੀ ਕਰ ਰਹੇ ਹਨ। ਇਸ ਦੇ ਨਾਲ ਹੀ ਟੀਵੀ ਦੇ ਮਸ਼ਹੂਰ ਅਦਾਕਾਰ ਕਰਨਵੀਰ ਬੋਹਰਾ ਨੇ ਵੀ ਕਮੈਂਟ ਕੀਤਾ। ਉਸ ਨੇ ਬਹੁਤ ਸਾਰੇ ਦਿਲ ਵਾਲੇ ਇਮੋਜੀ ਨਾਲ 'ਔ' ਲਿਖਿਆ। ਅਦਾਕਾਰਾ ਮ੍ਰਿਣਾਲ ਠਾਕੁਰ ਨੇ ਵੀ ਕਮੈਂਟ ਕਰਕੇ ਵਧਾਈ ਦਿੱਤੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ