ਸਿਰਫ 21 ਸਾਲ ਦੀ ਉਮਰ 'ਚ ਅਰਬਪਤੀ ਬਣ ਗਈ ਸੀ ਇਹ ਮਾਡਲ, ਇੱਕ ਦਿਨ 'ਚ ਲੈਂਦੀ 500 ਸੈਲਫੀਆਂ
Download ABP Live App and Watch All Latest Videos
View In Appਕਾਇਲੀ ਨੇ ਆਪਣੀ ਭੈਣ ਅਤੇ ਸਾਥੀ ਸੁਪਰ ਮਾਡਲ ਕੈਂਡਲ ਜੇਨਰ ਦੇ ਨਾਲ ਘਰ 'ਚ ਹੀ ਸਕੂਲੀ ਪੜ੍ਹਾਈ ਕੀਤੀ। ਉਨ੍ਹਾਂ ਨੂੰ ਇੱਕ ਪ੍ਰਾਈਵੇਟ ਟਿਊਟਰ ਨੂੰ ਪੜ੍ਹਾਉਣ ਆਇਆ ਕਰਦਾ ਸੀ।
ਫੋਰਬਸ ਅਨੁਸਾਰ ਜੇਨਰ ਦੀ ਕੰਪਨੀ ਦੀ ਕੀਮਤ 900 ਮਿਲੀਅਨ ਡਾਲਰ ਹੋਵੇਗੀ। ਅਨੁਮਾਨਤ ਇੱਕ ਅਰਬ ਡਾਲਰ ਦੇ ਲਾਭ ਨਾਲ ਜੇਨ 21 ਸਾਲਾਂ 'ਚ ਅਰਬਪਤੀ ਬਣ ਗਈ।
ਕਾਇਲੀ ਬਿਲੀਨੀਅਰ ਬਣਨ ਦੀ ਬਜਾਏ ਕੋਸਮੇਟੋਲੋਜਿਸਟ ਬਣਨਾ ਚਾਹੁੰਦੀ ਸੀ। ਉਸ ਦੀਆਂ ਗਰੂਮਿੰਗ ਸਕਿਲਸ ਵੀ ਇਸ ਗੱਲ ਨੂੰ ਸਾਬਤ ਕਰਦੀਆਂ ਹਨ।
ਕਾਇਲੀ ਦੀ ਰੋਲ ਮਾਡਲ ਲੇਡੀ ਗਾਗਾ ਹੈ। ਕਾਇਲੀ ਪਹਿਲੀ ਵਾਰ ਲੇਡੀ ਗਾਗਾ ਨੂੰ ਮਿਲੀ ਜਦੋਂ ਉਹ 18 ਸਾਲਾਂ ਦੀ ਸੀ। ਲੇਡੀ ਗਾਗਾ ਨੇ ਸੋਸ਼ਲ ਮੀਡੀਆ 'ਤੇ ਕਾਇਲੀ ਦੀ ਦਿੱਖ ਤੇ ਪ੍ਰਸਿੱਧੀ ਦੀ ਪ੍ਰਸ਼ੰਸਾ ਕੀਤੀ ਸੀ।
ਕਿਹਾ ਜਾਂਦਾ ਹੈ ਕਿ ਕਾਇਲੀ ਇੱਕ ਵਾਰ 'ਚ 500 ਸੈਲਫੀ ਲੈਂਦੀ ਹੈ, ਜਿਸ 'ਚੋਂ ਉਸ ਨੂੰ ਜਿਹੜੀ ਸਭ ਤੋਂ ਜ਼ਿਆਦਾ ਪਸੰਦ ਆਉਂਦੀ ਹੈ, ਉਹ ਸੋਸ਼ਲ ਮੀਡੀਆ 'ਤੇ ਇਸ ਨੂੰ ਸ਼ੇਅਰ ਕਰਦੀ ਹੈ।
ਰਿਐਲਿਟੀ ਟੀਵੀ ਸਟਾਰ, ਮਾਡਲ ਤੇ ਬਿਜ਼ਨੈੱਸ ਵੁਮੈਨ ਕਾਇਲੀ ਜੇਨਰ ਦੁਨੀਆ ਦੀ ਸਭ ਤੋਂ ਛੋਟੀ ਅਰਬਪਤੀ ਹੈ। ਉਸ ਦਾ ਕੈਲੀ ਕੌਸਮੈਟਿਕ ਨਾਂ ਦਾ ਮੇਕਅਪ ਦਾ ਬਿਜ਼ਨੈੱਸ ਹੈ।
ਕਾਇਲੀ ਮੀਡੀਆ ਪਰਸਨੈਲਿਟੀ ਦੇ ਨਾਲ-ਨਾਲ ਇੱਕ ਬਹੁਤ ਵੱਡੀ ਇੰਟ੍ਰਪਰਿਨਿਊਰ ਵੀ ਹੈ।
ਅੱਜ ਦੁਨੀਆ ਦੀ ਸਭ ਤੋਂ ਮਸ਼ਹੂਰ ਮੀਡੀਆ ਪਰਸਨੈਲਿਟੀ ਕਾਈਲੀ ਜੇਨਰ ਦਾ ਜਨਮ ਦਿਨ ਹੈ। ਉਹ 23 ਸਾਲਾਂ ਦੀ ਹੋ ਗਈ ਹੈ। ਉਸ ਨੇ ਆਪਣਾ ਜਨਮ ਦਿਨ ਆਪਣੀ 2 ਸਾਲ ਦੀ ਬੇਟੀ ਸਟਾਰਮੀ ਨਾਲ ਮਨਾਇਆ। ਉਸ ਦੇ ਜਨਮ ਦਿਨ ਮੌਕੇ 'ਤੇ ਅਸੀਂ ਤੁਹਾਨੂੰ ਉਸ ਦੇ ਜੀਵਨ ਨਾਲ ਜੁੜੇ ਅਣਸੁਣੇ ਕਿੱਸੇ ਦੱਸ ਰਹੇ ਹਾਂ।