ਮੁੰਬਈ: ਬਾਲੀਵੁੱਡ ਐਕਟਰਸ ਤੇ ਮਾਡਲ ਉਰਵਸ਼ੀ ਰਾਓਤੇਲਾ ਇੱਕ ਵਾਰ ਸੁਰਖੀਆਂ ਬਣੀ ਸੀ। ਦਰਅਸਲ, ਇਸ ਵਾਰ ਉਹ ਆਪਣੇ ਗਾਉਨ ਕਾਰਨ ਚਰਚਾ 'ਚ ਹੈ। ਦੱਸ ਦਈਏ ਕਿ ਹਾਲ ਹੀ 'ਚ ਹੋਏ ਫ਼ਿਲਮਫੇਅਰ ਐਵਾਰਡਜ਼ 2020 'ਚ ਉਰਵਸ਼ੀ ਲਾਲ ਰੰਗ ਦੇ ਹੈਵੀ ਗਾਉਨ ਵਿੱਚ ਨਜ਼ਰ ਆਈ ਸੀ। ਉਹ ਇਸ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ ਪਰ ਉਸ ਦਾ ਗਾਉਨ ਇੰਨਾ ਭਾਰਾ ਸੀ ਕਿ ਉਸ ਨੂੰ ਸ਼ੋਅ '4 ਕੁਰਸੀਆਂ 'ਤੇ ਬੈਠਣਾ ਪਿਆ।

ਉਰਵਸ਼ੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ। ਇਸ ਵੀਡੀਓ 'ਚ ਉਹ ਕੁਰਸੀ 'ਤੇ ਬੈਠੀ ਦਿਖਾਈ ਦੇ ਰਹੀ ਹੈ ਤੇ ਕੁਝ ਕਰੂ ਮੈਂਬਰਸ ਉਸ ਦਾ ਗਾਉਨ ਸੈੱਟ ਕਰਦੇ ਦਿਖਾਈ ਦੇ ਰਹੇ ਹਨ। ਵੀਡਿਓ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ, "ਇਹ ਇੱਕ ਬਹੁਤ ਭਾਰੀ ਰੈੱਡ ਕਾਰਪੇਟ ਦਾ ਤਜਰਬਾ ਸੀ। ਮੈਨੂੰ ਸ਼ੋਅ '4 ਕੁਰਸੀਆਂ 'ਤੇ ਬੈਠਣਾ ਪਿਆ ਪਰ ਮੈਂ ਆਪਣੀ ਟੀਮ ਤੋਂ ਬਗੈਰ ਇਹ ਨਹੀਂ ਕਰ ਸਕਦੀ ਸੀ। ਇਸ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।"


ਇਸ ਵੀਡੀਓ ਨੂੰ ਸਾਂਝਾ ਕਰਨ ਤੋਂ ਬਾਅਦ, ਹੁਣ ਲੋਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਤੁਸੀਂ ਕਿੰਨੇ ਲੋਕਾਂ ਦੀ ਥਾਂ ਘੇਰ ਕੇ ਬੈਠੇ ਹੋ।" ਇੱਕ ਹੋਰ ਨੇ ਲਿਖਿਆ, "ਸਾਡੇ ਲੋਕਾਂ ਦਾ ਕੰਬਲ ਵੀ ਇਸ ਤੋਂ ਛੋਟਾ ਹੈ।"