ਫ਼ਿਲਮ ਦੇ ਟਾਈਟਲ ਨਾਲ ਮੇਕਰਸ ਨੇ ਇਸ ਦੀ ਰਿਲੀਜ਼ ਡੇਟ ਦਾ ਐਲਾਨ ਇੱਕ ਟੀਜ਼ਰ ਲੌਂਚ ਕਰਕੇ ਕੀਤਾ ਸੀ। ਪਹਿਲੇ ਪੋਸਟਰ ‘ਚ ਵਰੁਣ ਧਵਨ ਤੇ ਦੂਜੇ ਪੋਸਟਰ ‘ਚ ਸ਼੍ਰੱਧਾ ਕਪੂਰ ਨਜ਼ਰ ਆ ਰਹੀ ਹੈ। ਇਸ ਨੂੰ ਦੋਵਾਂ ਸਟਾਰਸ ਨੇ ਆਪਣੇ ਟਵਿਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਕੈਪਸ਼ਨ ਵੀ ਦਿੱਤਾ ਹੈ।
ਫ਼ਿਲਮ ਨੂੰ ਕੋਰੀਓਗ੍ਰਾਫਰ ਰੈਮੋ ਡਿਸੂਜਾ ਡਾਇਰੈਕਟ ਕਰ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਪਿਛਲੇ ਕੁਝ ਦਿਨ ਪਹਿਲਾਂ ਵਰੁਣ ਨੇ ਇਸ ਦੀ ਸ਼ੂਟਿੰਗ ਪੰਜਾਬ ‘ਚ ਕੀਤੀ ਸੀ। ਹੁਣ ਇਸ ਦੇ ਅਗਲੇ ਸ਼ੈਡੀਊਲ ਦੀ ਸ਼ੂਟਿੰਗ ਲਈ ਸਭ ਲੰਦਨ ਗਏ ਹਨ ਜਿੱਥੇ 40 ਦਿਨਾਂ ਦਾ ਸ਼ੂਟ ਹੋਣਾ ਹੈ। ਫ਼ਿਲਮ 8 ਨਵੰਬਰ 2019 ਨੂੰ ਰਿਲੀਜ਼ ਹੋ ਰਹੀ ਹੈ।