ਐਪਲ ਜਲਦੀ ਲੈ ਕੇ ਆ ਰਿਹਾ iPhone SE-2
ਏਬੀਪੀ ਸਾਂਝਾ | 05 Feb 2019 01:09 PM (IST)
ਨਵੀਂ ਦਿੱਲੀ: ਐਪਲ ਦਾ ਅਜੇ ਤਕ ਸਭ ਤੋਂ ਜ਼ਿਆਦਾ ਮਸ਼ਹੂਰ ਆਈਫੋਨ SE ਨੂੰ ਹੁਣ ਤਕ ਕ੍ਰਿਟੀਕਸ ਤੇ ਯੂਜ਼ਰਸ ਤੋਂ ਚੰਗਾ ਹੁੰਗਾਰਾ ਮਿਲਿਆ ਹੈ। ਇਸ ਦਾ ਕਾਰਨ ਫੋਨ ਦੀ ਕੀਮਤ ਹੈ। ਇਹ ਫੋਨ ਉਦੋਂ ਹੋਰ ਚਰਚਾ ‘ਚ ਆਇਆ ਜਦੋਂ ਕੰਪਨੀ ਨੇ ਇਸ ਦੀ ਕੀਮਤ ‘ਚ ਕਟੌਤੀ ਕੀਤੀ। ਆਈਫੋਨ SE ਦਾ ਹੁਣ ਅਗਲਾ ਮਾਡਲ ਮਾਰਕੀਟ ‘ਚ ਲਿਆਉਣ ਦੀਆਂ ਗੱਲਾਂ ਹੋ ਰਹੀਆਂ ਹਨ। ਜੀ ਹਾਂ, ਖ਼ਬਰਾਂ ਹਨ ਕਿ ਕੰਪਨੀ ਇਸ ਦੇ ਅਗਲੇ ਵਰਜਨ ਯਾਨੀ iPhone SE-2 ਨੂੰ ਇਸ ਸਾਲ ਲੌਂਚ ਕਰਨ ਦੀ ਤਿਆਰੀ ਕਰ ਰਹੀ ਹੈ। iPhone ਦੇ ਪਿਛਲੇ ਸਾਲ ਲੌਂਚ ਹੋਏ ਆਈਫੋਨ XS, XS ਮੈਕਸ ਤੇ XR ਦੀ ਸੇਲ ‘ਚ ਕਮੀ ਆਈ ਹੈ। ਫੋਨ ‘ਚ ਜ਼ਿਆਦਾ ਫੀਚਰ ਨਹੀਂ ਦਿੱਤੇ ਗਏ ਪਰ ਇਸ ਦੀਆਂ ਕੀਮਤਾਂ ਕਾਫੀ ਜ਼ਿਆਦਾ ਰੱਖੀਆਂ ਗਈਆਂ। ਹਾਲ ਹੀ ‘ਚ ਖ਼ਬਰ ਆਈ ਸੀ ਕਿ ਆਈਫੋਨ XR ਬਾਕੀ ਦੋ ਮਾਡਲਾਂ ਤੋਂ ਕਾਫੀ ਜ਼ਿਆਦਾ ਚੰਗਾ ਪ੍ਰਫੋਰਮ ਕਰ ਰਿਹਾ ਹੈ। ਹੁਣ ਜਾਣੋ ਨੇ ਨਵੇਂ iPhone SE-2 ਕੀ ਫੀਚਰ ਮਿਲ ਸਕਦੇ ਹਨ; ਇਸ ਦਾ ਸਕਰੀਨ ਫੁੱਲ ਨੌਚ ਡਿਸਪਲੇ ਨਾਲ 4.2 ਇੰਚ ਦਾ ਹੋਵੇਗਾ ਪਰ ਫੋਨ ‘ਚ ਫੇਸ ਆਈਡੀ ਫੀਚਰ ਨਹੀਂ ਦਿੱਤਾ ਜਾਵੇਗਾ। ਫੋਨ ‘ਚ ਏ11 ਚਿਪਸੈੱਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਜੋ 3 ਜੀਬੀ ਰੈਮ ਨਾਲ ਆਉਂਦਾ ਹੈ। ਫੋਨ ‘ਚ ਗਲਾਸ ਬੈਕ ਤੇ ਵਾਈਅਰਲੈਸ ਚਾਰਜ਼ਿੰਗ ਸਪੋਰਟ ਦਿੱਤਾ ਜਾ ਸਕਦਾ ਹੈ। ਕੰਪਨੀ iPhone SE-2 ਨੂੰ ਇਸੇ ਸਾਲ ਸਤੰਬਰ ‘ਚ ਲੌਂਚ ਕਰਨ ਦੀ ਸੋਚ ਰਹੀ ਹੈ।