ਨਵੀਂ ਦਿੱਲੀ: ਮੈਸੇਜਿੰਗ ਐਪ ਵ੍ਹੱਟਸਐਪ ਨਾਲ ਇੱਕ ਨਵਾਂ ਫੀਚਰ ਜੁੜ ਗਿਆ ਹੈ। ਇਹ ਪ੍ਰਾਈਵੇਸੀ ਤੇ ਸਿਕਿਊਰਟੀ ਨੂੰ ਲੈ ਕੇ ਹੈ। ਪਹਿਲਾਂ ਵ੍ਹੱਟਸਐਪ ਨਾਲ ਕਦੇ ਲੌਕ ਫੀਚਰ ਨਹੀਂ ਆਇਆ ਸੀ। ਹੁਣ ਪ੍ਰਾਈਵੇਸੀ ਪਾਸਵਰਡ ਫੀਚਰ ਲੌਂਚ ਹੋ ਗਿਆ ਹੈ। ਇਸ ਨਾਲ ਤੁਸੀਂ ਪੂਰੇ ਵ੍ਹੱਟਸਐਪ ਨੂੰ ਲੌਕ ਕਰ ਸਕਦੇ ਹੋ।
ਨਵੇਂ ਅਪਡੇਟ ਨਾਲ ਵ੍ਹੱਟਸਐਪ ਨੇ iOS ਯੂਜ਼ਰਸ ਦਾ ਕੰਮ ਅਸਾਨ ਕਰ ਦਿੱਤਾ ਹੈ। ਹੁਣ ਕੰਪਨੀ ਬਾਇਓਮੀਟ੍ਰਿਕ ਅਥੈਂਟੀਕੇਸ਼ਨ ਦੇ ਰਹੀ ਹੈ। ਇਸ ਤਹਿਤ ਆਈਫੋਨ ਯੂਜ਼ਰਸ ਆਈਡੀ ਤੇ ਫੇਸ ਆਈਡੀ ਨਾਲ ਵ੍ਹੱਟਸਐਪ ਨੂੰ ਲੌਕ ਕਰ ਸਕਦੇ ਹਨ।
ਇਸ ਫੀਚਰ ਵ੍ਹੱਟਸਐਪ ਦੇ 2.19.20 ਵਰਜਨ ‘ਚ ਆਇਆ ਹੈ ਜਿਸ ਨੂੰ ਐਪਲ ਐਪ ਸਟੋਰ ਤੋਂ ਅਪਡੇਟ ਕੀਤਾ ਜਾ ਸਕਦਾ ਹੈ। ਇਸ ਨੂੰ ਅਪਡੇਟ ਕਰਨ ਤੋਂ ਬਾਅਦ ਵ੍ਹੱਟਸਐਪ ਸੈਟਿੰਗ ‘ਚ ਜਾ ਨਵਾਂ ਆਪਸ਼ਨ ਮਿਲੇਗਾ- ਸਕਰੀਨ ਲੌਕ।
ਇਸ ‘ਚ ਨੋਟੀਫੀਕੇਸ਼ਨ ਮਿਲਦੇ ਰਹਿਣਗੇ ਤੇ ਤੁਸੀਂ ਰਿਪਲਾਈ ਵੀ ਕਰ ਸਕਦੇ ਹੋ। ਇਹ ਥੋੜ੍ਹਾ ਅਜੀਬ ਜ਼ਰੂਰ ਲੱਗ ਸਕਦਾ ਹੈ। ਦੱਸ ਦਈਏ ਇਹ ਫੀਚਰ ਅਜੇ ਐਂਡ੍ਰਾਈਡ ਯੂਜ਼ਰਸ ਲਈ ਨਹੀਂ ਆਇਆ। ਇਸ ਦੀ ਟੈਸਟਿੰਗ ਹੋ ਰਹੀ ਹੈ। ਐਂਡ੍ਰਾਈਡ ਯੂਜ਼ਰਸ ਨੂੰ ਇਹ ਫੀਚਰ ਕਦੋਂ ਮਿਲਦਾ ਹੈ, ਇਹ ਅਜੇ ਸਾਫ ਨਹੀਂ।