ਨੋਕੀਆ 8.1 ਭਾਰਤ ‘ਚ ਲੌਂਚ, ਜਾਣੋ ਕੀਮਤ ਤੇ ਖਾਸੀਅਤਾਂ
ਏਬੀਪੀ ਸਾਂਝਾ | 04 Feb 2019 11:55 AM (IST)
ਨਵੀਂ ਦਿੱਲੀ: HMD ਗਲੋਬਲ ਨੇ ਆਪਣੇ ਨਵੇਂ ਸਮਾਰਟਫੋਨ ਯਾਨੀ 6 ਜੀਬੀ ਰੈਮ ਤੇ 128 ਜੀਬੀ ਸਟੋਰੇਜ਼ ਵਾਲੇ ਨੋਕੀਆ 8.1 ਨੂੰ ਭਾਰਤ ‘ਚ ਲੌਂਚ ਕਰ ਦਿੱਤਾ ਹੈ। ਸਮਾਰਟਫੋਨ ਨੂੰ ਨੋਕੀਆ 7 ਪਲੱਸ ਦਾ ਅਗਲਾ ਵਰਜਨ ਕਿਹਾ ਜਾ ਰਿਹਾ ਹੈ। ਫੋਨ ਦੀ ਕੀਮਤ 26,999 ਰੁਪਏ ਰੱਖੀ ਗਈ ਹੈ। ਇਸ ਦੀ ਕੀਮਤ ਨਾਲ ਫੋਨ ਓਪੋ R15 ਪ੍ਰੋ ਤੇ ਆਸੂਸ ਜ਼ੈਨਫੋਨ 5Z ਨੂੰ ਟੱਕਰ ਦੇ ਸਕਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਫੋਨ ਦੀ ਖਾਸੀਅਤ 6.18 ਇੰਚ ਦਾ ਫੁਲ HD+ ਡਿਸਪਲੇ ਤੇ 18:7:9 ਦੇ ਆਸਪੈਕਟ ਰੇਸ਼ੋ ਕਾਰਨਿੰਗ ਗੋਰਿਲਾ ਗਲਾਸ 3 ਲੇਟੇਸਟ ਐਂਡ੍ਰਾਇਡ 9.0 ਪਾਈ ਅਪਾਰੇਟਿੰਗ ਸਿਸਟਮ ਔਕਟਾ ਕੋਰ ਕਵਾਲਕਾਮ ਸਨੈਪਡ੍ਰੈਗਨ 710 ਪ੍ਰੋਸੈਸਰ 6 ਜੀਬੀ ਰੈਮ ਤੇ 128 ਜੀਬੀ ਸਟੋਰੇਜ਼ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਡਿਊਲ ਕੈਮਰਾ ਨੌਕ ਡਿਊਲ ਸਿਮ 12 ਮੈਗਾਪਿਕਸਲ ਦਾ ਸੈਂਸਰ ਜੇ ਡਿਊਲ ਐਲਈਡੀ ਫਲੈਸ਼ ਤੇ ਸੋਨੀ IMX363 ਸੈਂਸਰ ਤੇ 13 ਮੈਗਾਪਿਕਸਲ ਦੇ ਸੈਕੰਡਰੀ ਸੈਂਸਰ ਨਾਲ ਮਿਲਦਾ ਹੈ। ਰਿਅਰ ਕੈਮਰਾ ‘ਚ AI ਫੀਚਰ। ਫੋਨ OIS ਦੀ ਮਦਦ ਨਾਲ 4k ਵੀਡੀਓ ਰਿਕਾਰਡ ਕਰਦਾ ਹੈ। ਫਿੰਗਰਪ੍ਰਿੰਟ ਦੀ ਸੁਵਿਧਾ ਤੇ 3500mAh ਦੀ ਬੈਟਰੀ ਜੋ ਫਾਸਟ ਚਾਰਜਿੰਗ ਨਾਲ ਆਉਂਦੀ ਹੈ।