ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਦੇ ਨਵੇਂ ਨਿਯਮਾਂ ਨਾਲ ਗਾਹਕਾਂ ਨੂੰ ਸਿਰਫ ਆਪਣੀ ਪਸੰਦ ਦੇ ਟੀਵੀ ਚੈਨਲ ਦੇਖਣ ਦੀ ਛੂਟ ਮਿਲੀ ਹੈ ਪਰ ਵਿੱਤੀ ਲਾਭ ਨਹੀਂ ਹੋਇਆ। ਇਸ ਨਿਯਮ 1 ਫਰਵਰੀ ਤੋਂ ਲਾਗੂ ਹੋ ਗਿਆ ਹੈ। ਰੇਟਿੰਗ ਕ੍ਰਿਸਲ ਦੀ ਰਿਪੋਰਟ ਮੁਤਾਬਕ ਇਸ ਨਾਲ ਗਾਹਕਾਂ ਦਾ ਟੀਵੀ ਬਿੱਲ ਘਟਣ ਦੀ ਉਮੀਦ ਨਹੀਂ।
ਰਿਪੋਰਟ ਮੁਤਾਬਕ ਨਵੇਂ ਨਿਯਮ ਨਾਲ ਜ਼ਿਆਦਾਤਰ ਲੋਕਾਂ ਦਾ ਟੀਵੀ ਬਿੱਲ ਘੱਟ ਹੋਣ ਦੀ ਥਾਂ ਵਧ ਗਿਆ ਹੈ। ਟ੍ਰਾਈ ਨੇ ਆਦੇਸ਼ ਲਾਗੂ ਕਰਨ ਦੇ ਨਾਲ ਕਿਹਾ ਸੀ ਕਿ ਦੇਸ਼ ਦੇ 90% ਤੋਂ ਜ਼ਿਆਦਾ ਗਾਹਕ 50 ਜਾਂ ਉਸ ਤੋਂ ਵੀ ਘੱਟ ਚੈਨਲ ਦੇਖਦੇ ਹਨ ਤੇ ਨਵੇਂ ਨਿਯਮਾਂ ‘ਚ ਉਨ੍ਹਾਂ ਨੂੰ ਆਪਣੀ ਪਸੰਦ ਦੇ ਚੈਨਲ ਦੇਖਣ ਦੀ ਛੂਟ ਹੈ ਜਿਸ ਦੇ ਉਹ ਪੈਸੇ ਦੇਣਗੇ।
ਰੇਟਿੰਗ ਕ੍ਰਿਸਲ ਦੇ ਸੀਨੀਅਰ ਡਾਇਰੈਕਟਰ ਸਚਿਨ ਗੁਪਤਾ ਨੇ ਕਿਹਾ, “ਨਿਯਮਾਂ ਦੇ ਸ਼ੋਧ ਤੋਂ ਇਹ ਪਤਾ ਲੱਗਿਆ ਹੈ ਕਿ ਔਡੀਅੰਸ਼ ਦਾ ਮਹੀਨੇ ਦੇ ਬਿੱਲ ‘ਤੇ ਇਸ ਦਾ ਵੱਖ-ਵੱਖ ਪ੍ਰਭਾਵ ਪਵੇਗਾ। ਪੁਰਾਣੀਆਂ ਕੀਮਤਾਂ ਨਾਲ ਤੁਲਨਾ ਕਰਨ ‘ਤੇ ਗਾਹਕਾਂ ਦਾ ਬਿੱਲ 25% ਵਧ ਕੇ 230 ਤੋਂ 300 ਰੁਪਏ ਪ੍ਰਤੀ ਮਹੀਨਾ ਹੋ ਸਕਦਾ ਹੈ।
ਕ੍ਰਿਸਲ ਦਾ ਮੰਨਣਾ ਹੈ ਕਿ ਇਨ੍ਹਾਂ ਨਿਯਮਾਂ ਨਾਲ ਫੇਮਸ ਚੈਲਨਾਂ ਨੂੰ ਫਾਇਦਾ ਹੋਵੇਗਾ ਤੇ ਨੈੱਟਫਲਿਕਸ, ਹੌਟਸਟਾਰ ਜਿਹੀਆਂ ਐਪਸ ਵੱਲ ਲੋਕਾਂ ਦਾ ਰੁਝਾਨ ਵਧੇਗਾ।