ਹੁਣ ਫ਼ਿਲਮ ਦਾ ਦੂਜਾ ਗਾਣਾ ‘ਫਸਟ ਕਲਾਸ’ ਰਿਲੀਜ਼ ਹੋਇਆ ਹੈ। ਜਿਸ ‘ਚ ਵਰੁਣ ਧਵਨ ਅਤੇ ਕਿਆਰਾ ਅਡਵਾਨੀ ਦੀ ਜ਼ਬਰਦਸਤ ਕੈਮਿਸਟ੍ਰੀ ਦੇਖਣ ਨੂੰ ਮਿਲ ਰਹੀ ਹੈ। ਹੋ ਸਕਦਾ ਹੈ ਕਿ ਇਹ ਗਾਣਾ ਵਰੁਣ ਧਵਨ ਦਾ ਇੰਟਰੋ ਸੌਂਗ ਹੋਵੇ।
ਜੇਕਰ ਗਾਣੇ ਦੇ ਬੋਲ ਅਤੇ ਮਿਊਜ਼ਿਕ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਫ਼ਿਲਮ ‘ਚ ਕੋਈ ਲੋੜ ਨਹੀਂ ਸੀ। ਗਾਣੇ ਦੇ ਬੋਲ ਅਤੇ ਮਿਊਜ਼ਿਕ ਅੱਜ ਦੇ ਬਾਲੀਵੁੱਡ ਸੌਂਗ ਦੀ ਤਰ੍ਹਾਂ ਹੀ ਹੈ। ਜਿਸ ‘ਚ ਜੇਕਰ ਦੇਖਣ ਲਾਈਕ ਹੈ ਤਾਂ ਉਹ ਹੈ ਵਰੁਣ-ਕਿਆਰਾ ਦੀ ਕੈਮਿਸਟਰੀ ਅਤੇ ਡਾਂਸ।
ਗਾਣੇ ਦੀ ਸ਼ੁਰੂਆਤ ਆਲਿਆ ਤੇ ਆਦਿੱਤਿਆ ਰਾਏ ਕਪੂਰ ਦੇ ਵਿਆਹ ਹੋ ਹੁੰਦੀ ਹੇ। ਗਾਣੇ ਦੇ ਅੰਤ ‘ਚ ਮਾਧੁਰੀ ਦੀਕਸ਼ਿਤ ਹੱਸਦੇ ਹੋਏ ਨਜ਼ਰ ਆਉਂਦੀ ਹੈ ਇਸ ਗਾਣੇ ਨੂੰ ਸਿੰਗਰ ਅਰੀਜੀਤ ਸਿੰਘ ਅਤੇ ਨੀਤੀ ਮੋਹਨ ਨੇ ਗਾਇਆ ਹੈ। ਜਿਸ ਨੂੰ ਪ੍ਰੀਤਮ ਨੇ ਕੰਪੋਜ਼ ਕੀਤਾ ਹੈ ਅਤੇ ਅਮਿਤਾਭ ਭਟਾਚਾਰਿਆ ਨੇ ਇਸ ਦੇ ਬੋਲ ਲਿਖੇ ਹਨ।