ਖੰਨਾ: ਪਿਛਲੇ ਅੱਠ ਮਹੀਨਿਆਂ ਵਿੱਚ ਖੰਨਾ ਵਿੱਚੋਂ 22 ਵਿਦੇਸ਼ੀ ਤਸਕਰ ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਇਨ੍ਹਾਂ ਤੋਂ 20 ਕਿੱਲੋ ਤੋਂ ਜ਼ਿਆਦਾ ਚਿੱਟਾ ਬਰਾਮਦ ਕੀਤਾ ਗਿਆ ਹੈ। ਖੰਨਾ ਸੀਆਈਏ ਸਟਾਫ਼ ਨੇ ਅੱਜ ਕੌਮਾਂਥਰੀ ਨਸ਼ਾ ਤਸਕਰ ਦੀ ਗ੍ਰਿਫ਼ਤਾਰੀ ਸਮੇਂ ਇਹ ਦਾਅਵਾ ਕੀਤਾ ਹੈ।
ਅੱਜ ਗ੍ਰਿਫ਼ਤਾਰ ਕੀਤੇ ਨਾਇਜੀਰੀਆਈ ਨਾਗਰਿਕ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਖੰਨਾ ਦੇ ਐਸਐਸਪੀ ਧਰੁਵ ਦਹੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਇਸਨੂੰ ਨਸ਼ਾ ਤਸਕਰੀ ਗਰੋਹ ਦਾ ਅਹਿਮ ਹਿੱਸਾ ਮੰਨ ਰਹੀ ਹੈ ਕਿਉਂਕਿ ਪਿਛਲੇ 8 ਮਹੀਨਿਆਂ ਵਿੱਚ 22 ਨਾਇਜੀਰੀਆਈ ਤਸਕਰ ਗ੍ਰਿਫ਼ਤਾਰ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁਲਿਸ ਜ਼ਿਲ੍ਹੇ ਵਿੱਚ ਪਿਛਲੇ ਅੱਠ ਮਹੀਨੀਆਂ ਤੋਂ ਹੁਣ ਤਕ 20 ਕਿੱਲੋ ਤੋਂ ਜ਼ਿਆਦਾ ਚਿੱਟਾ, 1.18 ਕਿੱਲੋ ਆਈਸ, 22 ਗਰਾਮ ਕੋਕੀਨ, ਪੰਜ ਗਰਾਮ ਕਰੈਕ ਬਰਾਮਦ ਕੀਤੀ ਹੈ।