ਚੰਡੀਗੜ੍ਹ: ਅਮੇਜ਼ਨ ਇੰਡੀਆ ਨੇ ਨਵੀਂ ਕਿੰਡਲ ਲਾਂਚ ਕੀਤੀ ਹੈ। ਇਸ ਦੀ ਕੀਮਤ 7,999 ਰੁਪਏ ਹੈ। ਇਹ ਨਵਾਂ ਡਿਜ਼ਾਈਨ ਹੈ ਜੋ ਲੇਟੈਸਟ ਇਲੈਕਟ੍ਰੌਨਿਕ ਇੰਕ ਤਕਨੀਕ ਨਾਲ ਲੈਸ ਹੈ। ਯਾਨੀ ਹੁਣ ਇਸ ਵਿੱਚ ਬਿਹਤਰ ਕੰਟਰਾਸਟ ਮਿਲੇਗਾ। ਇਹ ਦੋ ਰੰਗਾਂ (ਬਲੈਕ ਤੇ ਵ੍ਹਾਈਟ) ਦੇ ਵਰਸ਼ਨ ਵਿੱਚ ਉਪਲਬਧ ਹੈ। ਇਸ ਨੂੰ 22 ਮਾਰਚ ਤੋਂ ਪ੍ਰੀ ਆਰਡਰ ਕੀਤਾ ਜਾ ਸਕਦਾ ਹੈ।

ਇਸ ਦੀ ਸ਼ਿਪਿੰਗ ਦੀ ਸ਼ੁਰੂਆਤ 10 ਅਪਰੈਲ ਤੋਂ ਸ਼ੁਰੂ ਹੋਏਗੀ। ਇਸ ਦੇ ਨਾਲ ਹੀ ਸਿਰਫ 1499 ਰੁਪਏ ਵਿੱਚ ਕਿੰਡਲ ਕਵਰ ਵੀ ਖਰੀਦਿਆ ਜਾ ਸਕਦਾ ਹੈ। ਦੱਸ ਦਈਏ ਕਿ ਪਹਿਲਾਂ ਆਉਣ ਵਾਲੇ ਗਾਹਕਾਂ ਨੂੰ ਮੁਫਤ ਈ-ਬੁਕਸ ਦਿੱਤੀਆਂ ਜਾਣਗੀਆਂ। ਪਰ ਇਸ ਦੇ ਲਈ ਡਿਵਾਈਸ ਬੁਕ ਕਰਨੀ ਪਏਗੀ। ਡਿਵਾਈਸ ਖਰੀਦਣ ’ਤੇ ਦੋ ਸਾਲਾਂ ਲਈ ਟੋਟਲ ਪ੍ਰੋਟੈਕਸ਼ਨ ਪਲਾਨ ਦੀ ਸੁਵਿਧਾ ਮਿਲੇਗੀ ਜਿਸ ਦੀ ਕੀਮਤ 1199 ਰੁਪਏ ਹੈ।

ਕਿੰਡਲ ਦੇ ਸਾਹਮਣੇ ਵਾਲੇ ਪਾਸੇ 4 ਐਲਈਡੀ ਲਾਈਟਾਂ ਦਿੱਤੀਆਂ ਗਈਆਂ ਹਨ। ਯੂਜ਼ਰ ਇਸ ਵਿੱਚ ਹਜ਼ਾਰਾਂ ਕਿਤਾਬਾਂ ਲੋਡ ਕਰ ਸਕਦਾ ਹੈ। ਇਹ 4 GB ਸਟੋਰੇਜ ਨਾਲ ਆਉਂਦਾ ਹੈ। ਇਸ ਦੀ ਬੈਟਰੀ ਲਾਈਫ ਦੋ ਹਫਤੇ ਹੈ। ਇਹ ਪਬਲਿਕ ਤੇ ਪ੍ਰਾਇਵੇਟ ਵਾਈਫਾਈ ਦੀ ਸਹੂਲਤ ਵੀ ਦਿੰਦਾ ਹੈ। ਇਸ ਦੇ ਨਾਲ ਹੀ ਇਸ ਵਿੱਚ ਹਾਟਸਪਾਟ, WEP, WPA ਤੇ WPA2 ਦਾ ਵੀ ਸਪੋਰਟ ਦਿੱਤਾ ਗਿਆ ਹੈ। ਡਿਵਾਈਸ 8 ਤੇ 32 GB ਸਟੋਰੇਜ ਵਿੱਚ ਵੀ ਉਪਲੱਬਧ ਹੈ।