ਐਪਲ ਨੇ ਬੁੱਧਵਾਰ ਨੂੰ ਆਪਣੇ ਨਵੇਂ ਤਾਰ ਰਹਿਤ ਹੈੱਡਫ਼ੋਨ ਉਤਾਰ ਦਿੱਤੇ ਹਨ। ਐਪਲ ਨੇ ਦੂਜੀ ਪੀੜ੍ਹੀ ਦੇ ਏਅਰਪੌਡਜ਼ ਉਤਾਰੇ ਹਨ, ਜੋ ਸੀਰੀ ਨਾਲ ਵੀ ਕੰਮ ਕਰਦੇ ਹਨ।
ਹੁਣ ਐਪਲ ਏਅਰਪੌਡਜ਼ ਨੂੰ ਹੇਅ ਸੀਰੀ ਕਹਿ ਕੇ ਕਮਾਂਡ ਦਿੱਤੀ ਜਾ ਸਕੇਗੀ। ਇਸ ਦੇ ਨਾਲ ਹੀ ਏਅਰਪੌਡਜ਼ 'ਤੇ ਗੱਲ ਕਰਨ ਦਾ ਸਮਾਂ ਦੁੱਗਣਾ 50% ਵਧਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਹੁਣ ਤਾਰ ਰਹਿਤ ਚਾਰਜਿੰਗ ਸੁਵਿਧਾ ਵੀ ਮਿਲਦੀ ਹੈ।
ਐਪਲ ਨੇ ਆਪਣੇ ਏਅਰਪੌਡਜ਼ ਦੀ ਕੀਮਤ 14,990 ਰੁਪਏ ਰੱਖੀ ਹੈ। ਵਾਇਰਲੈੱਸ ਚਾਰਜਿੰਗ ਵਾਲੇ ਏਅਰਪੌਡਜ਼ ਦਾ ਮੁੱਲ 18,990 ਰੁਪਏ ਹੈ। ਐਪਲ ਇਨ੍ਹਾਂ ਨੂੰ ਕੁਝ ਹੀ ਸਮੇਂ ਤਕ ਬਾਜ਼ਾਰ ਵਿੱਚ ਉਤਾਰ ਦੇਵੇਗਾ।