ਨਵੀਂ ਦਿੱਲੀ: ਚੀਨੀ ਕੰਪਨੀ ਵੀਵੋ ਨੇ ਆਪਣਾ ਲੇਟੇਸਟ ਸਮਾਰਟਫੋਨ ਲੌਂਚ ਕੀਤਾ ਹੈ। ਫੋਨ ਦਾ ਨਾਂ Vivo X27, Vivo X27 pro ਹੈ। ਦੋਵੇਂ ਫੋਨਾਂ ‘ਚ ਟ੍ਰਿਪਲ ਲੈਂਸ ਕੈਮਰਾ ਫੀਚਰ ਹੈ ਜੋ ਪੌਪ ਅੱਪ ਸੈਲਫੀ ਕੈਮਰੇ ਨਾਲ ਆਉਂਦਾ ਹੈ। ਦੋਵੇਂ ਸਮਾਰਟਫੋਨ ਪਾਈ ਅਧਾਰਤ ਓਐਸ 9 ਆਊਟ ‘ਤੇ ਕੰਮ ਕਰਦੇ ਹਨ।



ਫੋਨ ‘ਚ 8 ਜੀਬੀ ਰੈਮ ਦਿੱਤਾ ਗਿਆ ਹੈ ਜੋ 128 ਜੀਬੀ ਤੇ 256 ਜੀਬੀ ਸਟੋਰੇਜ਼ ਨਾਲ ਆਉਂਦਾ ਹੈ। ਦੋਵੇਂ ਵੈਰੀਐਂਟ ਦੀ ਕੀਮਤ 33,000 ਤੇ 37,000 ਰੁਪਏ ਹੈ। ਚੀਨ ‘ਚ ਫੋਨ ਦੀ ਸੇਲ 23 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਵੀਵੋ ਐਕਸ 27 ਪ੍ਰੋ ਸਿਰਫ ਇੱਕ ਵੈਰੀਐਂਟ ‘ਚ ਆਉਂਦਾ ਹੈ। ਫੋਨ 8ਜੀਬੀ ਰੈਮ ਤੇ 256 ਜੀਬੀ ਸਟੋਰੇਜ਼ ਨਾਲ 41,000 ਰੁਪਏ ਕੀਮਤ ਹੈ।

ਫੀਚਰਸ: ਵੀਵੋ ਐਕਸ 27 ਪ੍ਰੋ 6.7 ਇੰਚ ਦੀ ਡਿਸਪਲੇ ਨਾਲ ਆਉਂਦਾ ਹੈ। ਫੋਨ ਫਨਟਚ ਓਐਸ 9 ਆਊਟ ਆਫ ਦ ਬਾਕਸ ਅਧਾਰਤ ਐਂਡ੍ਰਾਇਡ ਪਾਈ ‘ਤੇ ਕੰਮ ਕਰਦਾ ਹੈ। ਫੋਨ ‘ਚ ਸਨੈਪਡ੍ਰੈਗਨ 710 SoC ਵੀ ਦਿੱਤਾ ਗਿਆ ਹੈ। ਉਧਰ 8ਜੀਬੀ ਰੈਮ ਤੇ 256 ਜੀਬੀ ਸਟੋਰੇਜ ਦੇ ਨਾਲ ਆਉਂਦਾ ਹੈ। ਕੈਮਰੇ ਦੇ ਮਾਮਲੇ ‘ਚ ਇਸ ‘ਚ 48 ਮੈਗਾਪਿਕਸਲ ਦਾ ਲੈਂਸ ਹੈ ਤੇ ਸੈਲਫੀ ਲਈ 32 ਮੈਗਾਪਿਕਸਲ ਦਾ ਪੌਪ ਅੱਪ ਕੈਮਰਾ ਹੈ। ਫੋਨ ਦੀ ਬੈਟਰੀ 4000mAh ਦੀ ਹੈ।



ਵੀਵੋ ਐਕਸ 27 ‘ਚ ਵੀ 6.39 ਇੰਚ ਦੀ ਫੁੱਲ ਐਚਡੀ ਡਿਸਪਲੇ ਹੈ। ਫੋਨ ‘ਚ ਸਨੈਪਡ੍ਰੈਗਨ 710 SoC ਵੀ ਦਿੱਤਾ ਗਿਆ ਹੈ ਜੋ 8ਜੀਬੀ ਰੈਮ ਤੇ 128 ਜੀਬੀ ਸਟੋਰੇਜ ਦੇ ਨਾਲ ਲੈਸ ਹੈ। 256 ਜੀਬੀ ਸਟੋਰੇਜ਼ ਵਾਲਾ ਮਾਡਲ 675 SoC ਦੇ ਨਾਲ ਆਉਂਦਾ ਹੈ। ਫੋਨ ‘ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਤੇ 13 ਮੈਗਾਪਿਕਸਲ ਦਾ ਵਾਈਡ ਐਂਗਲ ਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਲੱਗਿਆ ਹੈ। ਫ੍ਰੰਟ ‘ਚ 16 ਮੈਗਾਪਿਕਸਲ ਦਾ ਪੌਪ ਅੱਪ ਸੈਲਫੀ ਕੈਮਰਾ ਵੀ ਹੈ। ਡਿਵਾਈਸ ‘ਚ ਬੈਟਰੀ 4000mAh ਦੀ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।