ਲਓ ਜੀ ਪੇਮੈਂਟ ਕਰਨ ਦੇ ਮੈਦਾਨ 'ਚ ਵੀ ਕੁੱਦਿਆ ਸ਼ਿਓਮੀ
ਏਬੀਪੀ ਸਾਂਝਾ | 20 Mar 2019 01:14 PM (IST)
ਨਵੀਂ ਦਿੱਲੀ: ਬੀਟਾ ਪ੍ਰੋਗਰਾਮ ਟੈਸਟਿੰਗ ਤੋਂ ਬਾਅਦ ਸ਼ਿਓਮੀ ਨੇ ਆਖਰਕਾਰ ਭਾਰਤ ‘ਚ ਆਪਣਾ ਪੇਮੈਂਟ ਐਪ Mi Pay ਲੌਂਚ ਕੀਤਾ ਹੈ। ਐਪ ਯੂਪੀਆਈ ਤਕਨੀਕ ‘ਤੇ ਅਧਾਰਤ ਹੈ ਤੇ ਮੀ ਸਟੋਰ ਐਪ ਤੋਂ ਇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਐਪ ਫਿਲਹਾਲ ਸ਼ਿਓਮੀ ਫੋਨ ‘ਤੇ ਹੀ ਉਪਲਬਧ ਹੈ। ਇਸ ਨੂੰ ਨੈਸ਼ਨਲ ਪੇਮੈਂਟ ਕੌਂਸਲ ਆਫ ਇੰਡੀਆ ਤੋਂ ਸਰਟੀਫਾਈ ਕੀਤਾ ਗਿਆ ਹੈ। ਮੀ ਪੇ ਦੀ ਮਦਦ ਨਾਲ ਤੁਸੀਂ ਕਿਸੇ ਨੂੰ ਵੀ ਉਸ ਦੇ ਬੈਂਕ ਅਕਾਉਂਟ ‘ਚ ਐਸਐਮਐਸ ਰਾਹੀਂ ਪੈਸੇ ਭੇਜ ਸਕਦੇ ਹੋ। ਉਧਰ ਕਾਂਟੈਕਟ ਤੇ ਸਕੈਨਰ ਐਪ ਦੀ ਮਦਦ ਨਾਲ ਵੀ ਇਹ ਸੰਭਵ ਹੈ। ਯੂਪੀਆਈ ਦੀ ਮਦਦ ਨਾਲ ਵੀ ਪੇਮੈਂਟ ਕੀਤੀ ਜਾ ਸਕਦੀ ਹੈ। ਪੇਮੈਂਟ ਲਈ ਸ਼ਿਓਮੀ ਨੇ ICICI ਬੈਂਕ ਨੂੰ ਆਪਣਾ ਪੇਮੈਂਟ ਸਰਵਿਸ ਪ੍ਰੋਵਾਈਡਰ ਬਣਾਇਆ ਹੈ। ਸ਼ਿਓਮੀ ਨੇ ਕਿਹਾ ਕਿ ਡੇਟਾ ਸਰਵਰ ਭਾਰਤ ‘ਚ ਹੀ ਲੋਕੇਟਿਡ ਹੈ ਨਾ ਕੀ ਚੀਨ ‘ਚ। ਇਸ ਦੇ ਨਾਲ ਹੀ ਕੰਪਨੀ ਯੂਜ਼ਰਸ ਨੂੰ ਕੁਝ ਬਿਹਤਰੀਨ ਡੀਲਸ ਦੇ ਰਹੀ ਹੈ। ਸ਼ਿਓਮੀ ਦਾ ਇਹ ਪੇਮੈਂਟ ਐਪ ਸਿੱਧੇ ਪੇਟੀਐਮ, ਮੋਬੀਕਵਿਕ ਤੇ ਗੂਗਲ ਪੇ ਜਿਹੀਆਂ ਐਪਸ ਨੂੰ ਟੱਕਰ ਦਵੇਗਾ।