ਨਵੀਂ ਦਿੱਲੀ: ਐਪਲ ਨੇ ਨਵੇਂ 10.5 ਇੰਚ iPad Air ਅਤੇ ਅਪਡੇਟਡ iPad mini ਮਾਡਲਸ ਨੂੰ ਲੌਂਚ ਕੀਤਾ ਹੈ। ਕੰਪਨੀ ਨੇ ਇਨ੍ਹਾਂ ਮਾਡਲਸ ਨੂੰ ਕੋਈ ਨੰਬਰ ਨਹੀਂ ਦਿੱਤਾ, ਇਸੇ ਲਈ ਇਨ੍ਹਾਂ ਮਾਡਲਸ ਨੂੰ ਸਿਧਾ ਨਵਾਂ  iPad Air ਅਤੇ ਅਪਡੇਟਡ iPad mini ਕਿਹਾ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਕਿ ਨਵੇਂ ਆਈ ਪੈਡ ਮਾਲਡਸ ‘ਚ A12 ਬਾਈਓਨਿਕ ਚਿਪ, ਇੱਕ ਅਡਵਾਂਸਡ ਰੇਟਿਨਾ ਡਿਸਪਲੇ ਅਤੇ ਐਪਲ ਪੇਂਸਿਲ ਦੇ ਲਈ ਸਪੋਰਟ ਦਿੱਤਾ ਗਿਆਂ ਹੈ।



ਭਾਰਤ ‘ਚ iPad Air ਦੇ Wi-Fi ਮਾਡਲ ਦੀ ਸ਼ੁਰੂਆਤੀ ਕੀਮਤ 44,900 ਰੁਪਏ ਅਤੇ Wi-Fi+ ਦੀ ਕੀਮਤ 55,900 ਰੁਪਏ ਰੱਖੀ ਹੈ। iPad mini ਦੇ Wi-Fi ਮਾਡਲ ਦੀ ਸ਼ੁਰੂਆਤੀ ਕੀਮਤ 34,900 ਰੁਪਏ ਅਤੇ Wi-Fi+ ਦੀ ਕੀਮਤ 45,900 ਰੁਪਏ ਰੱਖੀ ਹੈ। iPad Air ਅਤੇ iPad mini ਦੋਵੇਂ ਮਾਲਡ ਸਿਲਵਰ, ਗ੍ਰੇ ਅਤੇ ਗੋਲਡ ਕਲਰ ‘ਚ ਉਪਲਬਧ ਹੋਣਗੇ। ਜਿਨ੍ਹਾਂ ‘ਚ ਕਾਨਫੀਗ੍ਰੇਸ਼ਨ 64 ਜੀਬੀ ਅਤੇ 256 ਜੀਬੀ ਮਿਲੇਗਾ।



ਐਪਲ ਨੇ ਕਿਹਾ ਕਿ ਨਵੇਂ iPad Air ਅਤੇ iPad mini ਮਾਡਲਸ ਦੁਨੀਆ ਦੇ 27 ਦੇਸ਼ਾਂ ‘ਚ Apple.com ਅਤੇ ਐਪਲ ਸਟੋਰ ਐਪ ‘ਤੇ ਆਰਡਰ ਰਾਹੀਂ ਮਿਲਣਗੇ। ਭਾਰਤ ‘ਚ ਇਸ ਨੂੰ ਜਲਦੀ ਹੀ ਪੇਸ਼ ਕੀਤਾ ਜਾਵੇਗਾ।